12 ਹਜ਼ਾਰ ਕਰੋੜ ਰੁਪਏ ਦੀ ਕਰੰਸੀ ਆਉਣੀ ਬਾਕੀ

ਚੰਡੀਗੜ੍ਹ : 2000 ਰੁਪਏ ਦਾ ਨੋਟ ਬੈਂਕ ‘ਚ ਜਮ੍ਹਾ ਕਰਵਾਉਣ ਜਾਂ ਕਿਸੇ ਹੋਰ ਨੋਟ ਨੂੰ ਬਦਲਣ ਦਾ ਅੱਜ ਆਖਰੀ ਦਿਨ ਹੈ।

ਅੱਜ ਤੋਂ ਬਾਅਦ ਬੈਂਕ 2000 ਦੇ ਨੋਟਾਂ ਨੂੰ ਸਵੀਕਾਰ ਨਹੀਂ ਕਰਨਗੇ।। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ 2000 ਰੁਪਏ ਦੇ 96% ਤੋਂ ਵੱਧ ਨੋਟ ਬੈਂਕ ਵਿੱਚ ਵਾਪਸ ਆ ਗਏ ਹਨ। ਹੁਣ ਵੀ 12 ਹਜ਼ਾਰ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਵਾਪਸ ਆਉਣੇ ਬਾਕੀ ਹਨ।

RBI ਨੇ 19 ਮਈ ਨੂੰ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ।

ਉਸ ਸਮੇਂ ਦੌਰਾਨ 3.56 ਲੱਖ ਕਰੋੜ ਰੁਪਏ ਦੇ ਨੋਟ ਚਲਨ ਵਿੱਚ ਸਨ। ਇਨ੍ਹਾਂ ਵਿੱਚੋਂ 3.43 ਲੱਖ ਕਰੋੜ ਰੁਪਏ ਦੇ ਨੋਟ ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਹੁਣ ਬਾਜ਼ਾਰ ‘ਚ ਸਿਰਫ 12 ਹਜ਼ਾਰ ਕਰੋੜ ਰੁਪਏ ਦੇ ਨੋਟ ਹਨ। 2000 ਰੁਪਏ ਦਾ ਨੋਟ 2016 ਵਿੱਚ ਨੋਟਬੰਦੀ ਤੋਂ ਬਾਅਦ ਲਾਂਚ ਕੀਤਾ ਗਿਆ ਸੀ। ਆਰਬੀਆਈ ਨੇ ਸਾਲ 2018-19 ਵਿੱਚ ਹੀ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ।

Spread the love