ਚੰਡੀਗੜ੍ਹ : ਮੁਹਾਲੀ ਦੀ ਕੌਮੀ ਜਾਂਚ ਏਜੰਸੀ ਅਦਾਲਤ ਨੇ ਖਾਲਿਸਤਾਨੀ ਆਗੂ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਦੀ ਐਨਆਈਏ ਅਦਾਲਤ ਨੇ ਮੋਗਾ ਜ਼ਿਲ੍ਹੇ ਵਿੱਚ ਨਾਮਜ਼ਦ ਅੱਤਵਾਦੀ ਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਪਾਕਿਸਤਾਨ ਸਥਿਤ ਮੁਖੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।

ਇਹ ਜ਼ਮੀਨ ਪਿੰਡ ਕੋਠੇ ਗੁਰੂਪੁਰਾ (ਰੋਡੇ) ਵਿੱਚ ਸਥਿਤ ਹੈ। ਅਦਾਲਤ ਦਾ ਇਹ ਹੁਕਮ ਕੌਮੀ ਜਾਂਚ ਏਜੰਸੀ ਦੁਆਰਾ 1 ਜਨਵਰੀ 2021 ਨੂੰ ਯੂਏਪੀਏ, ਭਾਰਤੀ ਦੰਡਾਵਲੀ ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਕੇਸ ਵਿੱਚ ਆਇਆ ਹੈ

ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 33 (5) ਦੇ ਤਹਿਤ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ,ਜਿਸ ਤਹਿਤ ਜੱਜ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਭਗੌੜਾ ਅਪਰਾਧੀ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਜ਼ਬਤ ਕਰ ਸਕਦਾ ਹੈ

Spread the love