ਇਜ਼ਰਾਈਲੀ ਸੈਨਾ ਨੇ 24 ਘੰਟੇ  ਦੇ ਅੰਦਰ ਅੰਦਰ ਗਾਜ਼ਾ ਪੱਟੀ ਨੂੰ ਖਾਲੀ ਕਰਨ ਦਾ ਅਲਟੀਮੇਟਮ ਅਮਾਨਵੀ ਫੁਰਮਾਨ ਹੈ ਇਹ ਕਹਿਣਾ ਸੰਯੁਕਤ ਰਾਸ਼ਟਰ ਦਾ ਹੈ।  ਇਸ ਐਲਾਨ ਬਾਰੇ  ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਘੱਟ ਸਮੇਂ ‘ਚ ਲੋਕਾਂ ਨੂੰ ਹਟਾਉਣ ਦਾ ਹੁਕਮ ਦੇਣਾ, ਉਨ੍ਹਾਂ ਦੀ ਜ਼ਿੰਦਗੀ ਨਾਲ  ਖਿਲਵਾੜ ਕਰਨਾ ਹੈ।  ਹਾਲਾਂਕਿ, ਬਾਅਦ ਵਿੱਚ ਇਜ਼ਰਾਈਲੀ ਫੋਰਸ ਨੇ ਪ੍ਰਵਾਨ ਕੀਤਾ ਕਿ 24 ਘੰਟੇ ਵਿੱਚ ਉੱਤਰੀ ਗਾਜਾ ਪੱਟੀ ਨੂੰ ਖਾਲੀ ਨਹੀਂ ਕੀਤਾ ਜਾ ਸਕਦਾ।  ਇਧਰ, ਇਜਰਾਇਲ ਵਿੱਚ ਫਸੇ 212 ਭਾਰਤੀਆਂ ਨੂੰ  ਏਅਰਲਿਫਟ ਕਰਕੇ ਦੇਸ਼ ਲਿਆਂਦਾ ਜਾ ਰਿਹਾ ਹੈ ਇਜਰਾਇਲ ਵਿੱਚ ਕਰੀਬ 18 ਹਜ਼ਾਰ ਭਾਰਤੀ ਰਹਿੰਦੇ ਹਨ।

12 ਅਕਤੂਬਰ ਨੂੰ 151 ਫਿਲਸਤਾਨੀਆਂਆਂ ਦੀ ਮੌਤ ਹੋਈ, ਜਿਸ ਦੇ ਬਾਅਦ ਗਾਜਾ ਵਿੱਚ ਕੁਲ ਮੌਤੋਂ ਦਾ ਆਂਕੜਾ 1,417 ਹੋ ਗਿਆ। ਮਰਨ ਵਾਲਿਆਂ ਵਿੱਚ 447 ਬੱਚੇ ਹਨ ਅਤੇ 6,268 ਲੋਕ ਘਾਇਲ ਹੋਏ ਹਨ।  ਅਲਜਜੀਰਾ ਮੀਡੀਆ ਗਰੁੱਪ ਅਨੁਸਾਰ  ਗਾਜਾ ਪੱਟੀ ਦੇ ਖੇਤਰ ਅੰਦਰ  6 ਦਿਨ ਦੇ ਹਮਲੇ ਦੌਰਾਨ  22 ਹਜਾਰ ਤੋਂ ਵੱਧ ਇਮਾਰਤਾਂ ਢਹਿ ਢੇਰੀ ਹੋ ਗੲਈਆਂ ਜਿਨ੍ਹਾਂ ਚ  10 ਹਸਪਤਾਲਾਂ, 48 ਸਕੂਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ।  ਇਸ ਜੰਗ ਵਿੱਚ 2,700 ਤੋਂ ਜ਼ਿਆਦਾ ਲੋਕ ਮਾਰੇ ਜਾ ਸਕਦੇ ਹਨ।  ਉਨ੍ਹਾਂ 1,300 ਤੋਂ ਜ਼ਿਆਦਾ ਇਜਰਾਈਲੀ ਹਨ।

Spread the love