ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਸਮਾਪਤ:

ਰਾਜਸਥਾਨ ਦੀਆਂ 200 ਅਤੇ ਮੱਧ ਪ੍ਰਦੇਸ਼ ਛੱਤੀਸਗੜ੍ਹ ਦੀਆਂ 146 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਆ ਸਕਦੀ ਹੈ।

ਦਿੱਲੀ : ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਖ਼ਤਮ ਹੋ ਗਈ ਹੈ। ਉਮੀਦ ਹੈ ਕਿ ਅੱਜ ਰਾਜਸਥਾਨ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਅਤੇ ਮੱਧ ਪ੍ਰਦੇਸ਼-ਛੱਤੀਸਗੜ੍ਹ ਦੇ ਬਾਕੀ 146 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ।

ਇਹ ਬੈਠਕ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਅਗਵਾਈ ‘ਚ ਕਾਂਗਰਸ ਹੈੱਡਕੁਆਰਟਰ ‘ਤੇ ਹੋਈ। ਇਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮੱਧ ਪ੍ਰਦੇਸ਼-ਛੱਤੀਸਗੜ੍ਹ ਕਾਂਗਰਸ ਦੇ ਆਗੂ ਮੌਜੂਦ ਸਨ।

ਕਾਂਗਰਸ ਨੇ 15 ਅਕਤੂਬਰ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਲਈ 229 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ ਵਿੱਚ ਮੱਧ ਪ੍ਰਦੇਸ਼ ਦੇ 230 ਵਿੱਚੋਂ 144, ਛੱਤੀਸਗੜ੍ਹ ਦੇ 90 ਵਿੱਚੋਂ 30 ਅਤੇ ਤੇਲੰਗਾਨਾ ਦੇ 119 ਵਿੱਚੋਂ 55 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। 16 ਅਕਤੂਬਰ ਨੂੰ ਮਿਜ਼ੋਰਮ ਦੀਆਂ 40 ਵਿੱਚੋਂ 39 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। 200 ਸੀਟਾਂ ਵਾਲੇ ਰਾਜਸਥਾਨ ਲਈ ਕੋਈ ਸੂਚੀ ਨਹੀਂ ਆਈ ਹੈ।

Spread the love