ਚੰਡੀਗੜ੍ਹ : ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਜਪਾ ਨੂੰ ਅਲਵਿਦਾ ਆਖਦਿਆਂ ਮੁੜ ਕਾਂਗਰਸ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਗੁਰਪ੍ਰੀਤ ਕਾਂਗੜ ਨੇ ਕਿਹਾ ਉਹ ਆਪਣੇ ਘਰ ਕਾਂਗਰਸ ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਕਿਹਾ ਮੇਰੇ ਹਲਕੇ ਦੇ ਆਗੂਆਂ,ਵਰਕਰਾਂ ਅਤੇ ਸਮੱਰਥਕਾਂ ਨੇ ਮੇਰੇ ਉੱਤੇ ਦਬਾਅ ਬਣਾਇਆ ਹੋਇਆ ਸੀ ਅਸੀਂ ਮੁੜ ਕਾਂਗਰਸ ਪਾਰਟੀ ਚ ਹੀ ਜਾਣਾ ਹੈ ਜਿਸ ਕਰਕੇ ਮੈਂ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਮੁੜ ਕਾਂਗਰਸ ਚ ਸ਼ਾਮਿਲ ਹੋ ਰਿਹਾ ਹਾਂ

ਉਨ੍ਹਾਂ ਕਿਹਾ ਭਾਜਪਾ ਦੀ ਕੇਂਦਰ ਸਰਕਾਰ ਦੇ ਫੈਸਲੇ ਕਰਕੇ ਕੈਨੇਡਾ ਦੇ ਪੰਜਾਬੀਆਂ ਨੂੰ ਲੈਕੇ ਵੀਜਿਆਂ ਨੂੰ ਲੈਕੇ ਵੱਡੀ ਸਮੱਸਿਆ ਆ ਰਹੀ ਹੈ,

SYL ਮੁੱਦੇ ਉੱਤੇ ਪੰਜਾਬ ਨੂੰ ਮੁੜ ਘੇਰਨ ਦੀ ਤਿਆਰੀ ਹੋ ਰਹੀ ਹੈ ਇਹ ਸਭ ਕਾਰਨ ਬਣੇ ਹਨ ਜਿਨ੍ਹਾਂ ਕਰਕੇ ਮੈਂਨੂੰ ਭਾਜਪਾ ਛੱਡਣੀ ਪੲਈ ਹੈ।

ਕਾਂਗੜ ਨੇ ਕਿਹਾ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ ਜਿਸ ਕਰਕੇ ਮੈਂ ਘਰ ਵਾਪਸੀ ਕੀਤੀ ਹੈ। ਕਾਂਗੜ ਨੇ ਆਪਣੇ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ।

ਆਪ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਅਜ਼ਾਦ ਤੌਰ ਤੇ ਸਾਲ 2002 ਵਿੱਚ ਜਿੱਤੀ। ਆਪ ਨੇ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਭਾਰਤੀ ਰਾਸ਼ਟਰੀ ਕਾਂਗਰਸ ਦੇ ਹਰਬੰਸ ਸਿੰਘ ਸਿੱਧੂ ਨੂੰ ਹਰਾਇਆ ਸੀ।

ਦੂਜੀ ਵਾਰ ਆਪ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹ ਚੋਣ ਦੂਜੀ ਵਾਰ ਜਿੱਤੀ। ਅਤੇ ਤੀਜੀ ਵਾਰ ਇਹ ਚੋਣ ਸਾਲ 2017 ਵਿੱਚ ਜਿੱਤੀ

Spread the love