– ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਿਊਯਾਰਕ ਸਿਟੀ ਦੇ ਕੇਵ ਗਾਰਡਨ ਵਿੱਚ ਵਾਪਰੀ ਹੈ। ਦਰਅਸਲ ਪਿਛਲੇ ਹਫ਼ਤੇ 19 ਅਕਤੂਬਰ ਨੂੰ ਇੱਥੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇੱਕ ਵਿੱਚ ਬਜ਼ੁਰਗ ਸਿੱਖ ਜਸਮੇਰ ਸਿੰਘ ਜਿਹਨਾਂ ਦੀ ਉਮਰ 66 ਸਾਲ ਸੀ ਉਹ ਸਵਾਰ ਸਨ ਤਾਂ ਦੂਜੀ ਕਾਰ ਵਿੱਚ 30 ਸਾਲ ਦਾ ਨੌਜਵਾਨ ਗਿਲਬਰਟ ਔਗਸਟਿਨ ਸਵਾਰੀ ਸੀ।

ਹਾਦਸੇ ਦੌਰਾਨ ਦੋਵਾਂ ਕਾਰਾਂ ਮਾਮੂਲੀ ਰੂਪ ਵਿੱਚ ਨੁਕਸਾਨੀਆਂ ਗਈਆਂ ਸੀ ਪਰ ਇੱਕ ਟੱਕਰ ਕਾਰਨ ਗੁੱਸੇ ਵਿੱਚ ਆਏ 30 ਸਾਲਾ ਗਿਲਬਰਟ ਔਗਸਟਿਨ ਨੇ ਬਜ਼ੁਰਗ ਜਸਮੇਰ ਸਿੰਘ ‘ਤੇ ਹਮਲਾ ਕਰ ਦਿੱਤਾ। ਬਜ਼ੁਰਗ ਸਿੱਖ ‘ਤੇ ਲਗਾਤਾਰ ਮੁੱਕਿਆਂ ਨਾਲ ਵਾਰ ਕੀਤੇ ਗਏ। ਜਿਸ ਕਾਰਨ ਜਸਮੇਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।

ਜ਼ਖਮੀ ਹਾਲਤ ਵਿੱਚ ਉਹਨਾਂ ਨੂੰਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਸਿਰ ਵਿੱਚ ਸੱਟ ਲੱਗਣ ਕਾਰਨ ਉਹਨਾਂ ਦੀ 20 ਅਕਤੂਬਰ ਨੂੰ ਮੌਤ ਹੋ ਗਈ। ਇਸ ਘਟਨਾ ਪ੍ਰਤੀ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਦੁੱਖ ਜ਼ਾਹਰ ਕੀਤਾ ਹੈ।

ਮੇਅਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਸਮੇਰ ਸਿੰਘ ਨਿਊਯਾਰਕ ਸਿਟੀ ਨੂੰ “ਪਿਆਰ” ਕਰਦਾ ਸੀ ਅਤੇ “ਉਸਦੀ ਦੁਖਦਾਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਰੇ ਨਿਊਯਾਰਕ ਵਾਸੀਆਂ ਦੀ ਤਰਫੋਂ, ਮੈਂ ਚਾਹੁੰਦਾ ਹਾਂ ਕਿ ਸਾਡਾ ਸਿੱਖ ਭਾਈਚਾਰਾ ਇਹ ਜਾਣੇ ਕਿ ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਅਜਿਹੇ ਨਫ਼ਰਤੀ ਭਰੇ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਮੌਜੂਦਾ ਹਾਂਨਿਊਯਾਰਕ ‘ਚ ਬਜ਼ੁਰਗ ਸਿੱਖ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ

Spread the love