ਸ੍ਰੀ ਅਨੰਦਪੁਰ ਸਾਹਿਬ: ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਇੱਕ ਮੈਂਬਰ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਦੇ ਸੰਬੰਧ ਵਿੱਚ ਅੱਜ ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗੰਭੀਰਪੁਰ ਬਹੇੜਾ ਮੋੜ ਤੇ ਬੈਠੇ ਫਰੰਟ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮਰਹੂਮ ਬਲਵਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਦੀਆਂ ਭਾਵਨਾ ਨਾਲ ਖਲਵਾੜ ਕਰਦੇ ਹੋਏ ਚੋਣਾਂ ਵਿੱਚ ਵੋਟਾਂ ਦੀ ਲੁੱਟ ਕੀਤੀ ਹੈ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਇਨਸਾਨ ਨੂੰ ਸਰਕਾਰੀ ਨੌਕਰੀ ਜਾਂ ਹੱਕੀ ਮੰਗਾਂ ਦੇ ਲਈ ਧਰਨਾ ਨਹੀਂ ਲਗਾਣਾ ਪਵੇਗਾ ਪ੍ਰੰਤੂ ਇਹ ਬੱਚੇ ਪਿਛਲੇ 55 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਨਜ਼ਦੀਕ ਧਰਨੇ ਤੇ ਬੈਠੇ ਹਨ ਪ੍ਰੰਤੂ ਇਹਨਾਂ ਦਾ ਮਸਲਾ ਹੱਲ ਤਾਂ ਇੱਕ ਪਾਸੇ ਕਰਨ ਦੀ ਗੱਲ ਹੈ ਸਿੱਖਿਆ ਮੰਤਰੀ ਵੱਲੋਂ ਇਸ ਲੰਬੇ ਸਮੇਂ ਦੌਰਾਨ ਇਹਨਾਂ ਦੀ ਗੱਲ ਵੀ ਨਹੀਂ ਸੁਣੀ ਗਈ।

Spread the love