ਦਿੱਲੀ-ਐਨਸੀਆਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ‘ਚ ਵੀ ਝਟਕੇ

2015 ‘ਚ 7.8 ਤੀਬਰਤਾ ਦੇ ਭੂਚਾਲ ‘ਚ 9 ਹਜ਼ਾਰ ਲੋਕ ਮਾਰੇ ਗਏ ਸਨ

ਚੰਡੀਗੜ੍ਹ : ਨੇਪਾਲ ‘ਚ ਸ਼ੁੱਕਰਵਾਰ ਰਾਤ ਕਰੀਬ 11:32 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਉਸ ਸਮੇਂ 37 ਲੋਕਾਂ ਦੀ ਮੌਤ ਦੀ ਖਬਰ ਆਈ ਸੀ। ਕਾਠਮੰਡੂ ਪੋਸਟ ਮੁਤਾਬਕ ਸਵੇਰ ਤੱਕ ਇਹ ਅੰਕੜਾ 141 ਤੱਕ ਪਹੁੰਚ ਗਿਆ। ਸੈਂਕੜੇ ਘਰਾਂ ਦੇ ਨੁਕਸਾਨ ਦੀ ਵੀ ਖ਼ਬਰ ਹੈ। ਹਾਲਾਂਕਿ, ਕੋਈ ਅਧਿਕਾਰਤ ਅੰਕੜਾ ਨਹੀਂ ਆਇਆ ਹੈ।

ਨੇਪਾਲੀ ਮੀਡੀਆ ਮੁਤਾਬਕ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 331 ਕਿਲੋਮੀਟਰ ਉੱਤਰ-ਪੱਛਮ ਵਿਚ 10 ਕਿਲੋਮੀਟਰ ਜ਼ਮੀਨਦੋਜ਼ ਸੀ। ਭੂਚਾਲ ਦਾ ਅਸਰ ਸਭ ਤੋਂ ਵੱਧ ਜਾਜਰਕੋਟ ਅਤੇ ਰੁਕਮ ਪੱਛਮੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ। ਇੱਥੇ ਹੁਣ ਤੱਕ 105 ਅਤੇ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਗੰਭੀਰ ਸਥਿਤੀ ਦਾ ਜਾਇਜ਼ਾ ਲੈਣ ਜਾਜਰਕੋਟ ਪਹੁੰਚ ਗਏ ਹਨ।

ਭੂਚਾਲ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ। ਦਿੱਲੀ-ਐਨਸੀਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭਾਰਤ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪੀਐਮ ਮੋਦੀ ਨੇ ਕਿਹਾ- ਅਸੀਂ ਔਖੇ ਸਮੇਂ ਵਿੱਚ ਨੇਪਾਲ ਦੇ ਨਾਲ ਹਾਂ

ਨੇਪਾਲ ਦੇ ਪੀਐਮ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਤਿੰਨੋਂ ਸੁਰੱਖਿਆ ਏਜੰਸੀਆਂ ਨੂੰ ਬਚਾਅ ਕਾਰਜ ਵਿੱਚ ਜੁਟਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਨੇਪਾਲ ਵਿੱਚ ਭੂਚਾਲ ਵਿੱਚ ਮਰਨ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਵੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਨੇਪਾਲ ਦੀ ਮੁਸ਼ਕਲ ਸਮੇਂ ਵਿੱਚ ਮਦਦ ਕਰਨ ਦਾ ਭਰੋਸਾ ਪ੍ਰਗਟਾਇਆ।

2015 ਦੇ ਭੂਚਾਲ ਕਾਰਨ ਕਾਠਮੰਡੂ 10 ਫੁੱਟ ਤੱਕ ਹਿੱਲ ਗਿਆ ਸੀ

2015 ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਨੇਪਾਲ ਵਿੱਚ ਭਾਰੀ ਤਬਾਹੀ ਮਚਾਈ ਸੀ। ਇਸ ਦੌਰਾਨ ਕਰੀਬ 9 ਹਜ਼ਾਰ ਲੋਕ ਮਾਰੇ ਗਏ ਸਨ। ਇਸ ਭੂਚਾਲ ਨੇ ਦੇਸ਼ ਦਾ ਭੂਗੋਲ ਵੀ ਵਿਗਾੜ ਕੇ ਰੱਖ ਦਿੱਤਾ ਹੈ।

ਕੈਮਬ੍ਰਿਜ ਯੂਨੀਵਰਸਿਟੀ ਦੇ ਟੈਕਟੋਨਿਕ ਮਾਹਿਰ ਜੇਮਸ ਜੈਕਸਨ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਕਾਠਮੰਡੂ ਦੇ ਹੇਠਾਂ ਦੀ ਜ਼ਮੀਨ ਤਿੰਨ ਮੀਟਰ ਯਾਨੀ ਕਿ ਕਰੀਬ 10 ਫੁੱਟ ਦੱਖਣ ਵੱਲ ਖਿਸਕ ਗਈ।ਹਾਲਾਂਕਿ ਦੁਨੀਆ ਦੀ ਸਭ ਤੋਂ ਵੱਡੀ ਪਹਾੜੀ ਚੋਟੀ ਐਵਰੈਸਟ ਦੇ ਭੂਗੋਲ ‘ਚ ਕਿਸੇ ਬਦਲਾਅ ਦੇ ਕੋਈ ਸੰਕੇਤ ਨਹੀਂ ਹਨ। ਨੇਪਾਲ ਦਾ ਇਹ ਭੂਚਾਲ 20 ਵੱਡੇ ਪਰਮਾਣੂ ਬੰਬਾਂ ਜਿੰਨਾ ਸ਼ਕਤੀਸ਼ਾਲੀ ਸੀ

Spread the love