ਉੱਤਰਕਾਸ਼ੀ ਜ਼ਿਲੇ ‘ਚ ਬ੍ਰਹਮਾਖਲ-ਯਮੁਨੋਤਰੀ ਹਾਈਵੇਅ ‘ਤੇ ਸਿਲਕਿਆਰਾ ਅਤੇ ਦੰਦਲਗਾਓਂ ਵਿਚਕਾਰ ਨਿਰਮਾਣ ਅਧੀਨ ਇਕ ਸੁਰੰਗ ਦਾ ਇਕ ਹਿੱਸਾ ਢਹਿ ਗਿਆ।

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ‘ਚ ਬ੍ਰਹਮਾਖਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ ‘ਤੇ ਸਿਲਕਿਆਰਾ ਅਤੇ ਦੰਦਲਗਾਓਂ ਵਿਚਕਾਰ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਤੜਕੇ ਡਿੱਗਣ ਕਾਰਨ ਘੱਟੋ-ਘੱਟ 36 ਮਜ਼ਦੂਰ ਕਥਿਤ ਤੌਰ ‘ਤੇ ਫਸ ਗਏ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਦੋਂ ਸਾਢੇ ਚਾਰ ਕਿਲੋਮੀਟਰ ਲੰਬੀ ਸੁਰੰਗ ਦਾ 150 ਮੀਟਰ ਲੰਬਾ ਹਿੱਸਾ ਢਹਿ ਗਿਆ।

ਮੀਡਿਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਬ੍ਰਿਗੇਡ ਅਤੇ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟੇਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਦੇ ਕਰਮਚਾਰੀ, ਸੁਰੰਗ ਦਾ ਨਿਰਮਾਣ ਕਰਨ ਵਾਲੀ ਸੰਸਥਾ ਵੀ ਮੌਕੇ ‘ਤੇ ਮੌਜੂਦ ਹਨ।

“ਸਿਲਕਿਆਰਾ ਸੁਰੰਗ ਵਿੱਚ, ਸੁਰੰਗ ਦਾ ਇੱਕ ਹਿੱਸਾ ਸ਼ੁਰੂਆਤੀ ਬਿੰਦੂ ਤੋਂ ਲਗਭਗ 200 ਮੀਟਰ ਅੱਗੇ ਟੁੱਟ ਗਿਆ ਹੈ। ਸੁਰੰਗ ਦੇ ਨਿਰਮਾਣ ਕਾਰਜ ਦੀ ਦੇਖ-ਰੇਖ ਕਰ ਰਹੀ ਐਚ.ਆਈ.ਡੀ.ਸੀ.ਐਲ. ਦੇ ਅਧਿਕਾਰੀਆਂ ਅਨੁਸਾਰ, ਲਗਭਗ 36 ਲੋਕ ਸੁਰੰਗ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਤਰਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਨੇ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਬਲ, ਐਨਡੀਆਰਐਫ ਅਤੇ ਐਸਡੀਆਰਐਫ ਦੀ ਟੀਮ ਮੌਕੇ ‘ਤੇ ਮੌਜੂਦ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਸੀਂ ਜਲਦੀ ਹੀ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਵਾਂਗੇ।ਚਾਰਧਾਮ ਰੋਡ ਪ੍ਰੋਜੈਕਟ ਦੇ ਤਹਿਤ ਇਸ ਆਲ-ਮੌਸਮ ਸੁਰੰਗ ਦੇ ਨਿਰਮਾਣ ਨਾਲ ਉੱਤਰਕਾਸ਼ੀ ਤੋਂ ਯਮੁਨੋਤਰੀ ਧਾਮ ਤੱਕ ਦਾ ਸਫਰ 26 ਕਿਲੋਮੀਟਰ ਘੱਟ ਜਾਵੇਗਾ।

Spread the love