ਚੰਡੀਗੜ੍ਹ : ਅੱਜ ਬੰਦੀ ਛੋੜ ਦਿਵਸ ਹੈ, ਜੋ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਹੈ। ਹਰ ਸਾਲ ਦੀਵਾਲੀ ਵਾਲੇ ਦਿਨ ਸਿੱਖ ਧਰਮ ਦੇ ਲੋਕ ਬੰਦੀ ਛੋੜ ਦਿਵਸ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਨਾਲ ਸਬੰਧਤ ਹੈ। ਇਸ ਦਿਨ ਗੁਰੂ ਹਰਗੋਬਿੰਦ ਸਿੰਘ ਨੂੰ ਜਹਾਂਗੀਰ ਨੇ ਰਿਹਾਅ ਕੀਤਾ ਸੀ। ਸਿੱਖ ਧਰਮ ਦੇ ਲੋਕ ਦੀਵਾਲੀ ਵਾਂਗ ਬੰਦੀ ਛੋੜ ਦਿਵਸ ਮਨਾਉਂਦੇ ਹਨ ਅਤੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਸਜਾਉਂਦੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੰਦੀ ਛੋੜ ਦਿਵਸ ਦੀ ਸੂਬਾ ਵਾਸੀਆਂ ਨੂੰ ਦੀ ਵਧਾਈ ਦਿੱਤੀ ਹੈ।

ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਬੰਦੀ ਛੋੜ ਦਿਵਸ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਕਿ- ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਦੀ ਆਵਾਜ਼ ਬਣੇ। ਪੀੜਤ ਰਾਜਿਆਂ ਦੀ ਮਦਦ ਲਈ ਅੱਗੇ ਆਏ। ਸਿੱਖ ਇਤਿਹਾਸ ਨੇ ਇਸ ਮਹਾਨ ਦਿਨ ਨੂੰ ਬੰਦੀ ਛੋੜ ਦਾ ਨਾਂ ਦਿੱਤਾ ਹੈ। ਜੇਲ੍ਹ ਰਿਹਾਈ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ।

ਬਿਕਰਮ ਮਜੀਠੀਆ ਨੇ ਵੀ ਦਿੱਤੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਸਮੂਹ ਸੂਬਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਉਹਨਾਂ ਟਵੀਟ ਕਰ ਕੇ ਲਿਖਿਆ- ਮੀਰੀ ਪੀਰੀ ਦੇ ਮਾਲਕ ਧੰਨ -ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 52 ਹਿੰਦੂ ਰਾਜਿਆਂ ਸਮੇਤ ਗਵਾਲੀਅਰ ਤੋਂ ਜਹਾਂਗੀਰ ਦੀ ਜੇਲ੍ਹ ਵਿਚੋਂ ਰਿਹਾਈ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਯਾਦ ਨੂੰ ਸਮਰਪਿਤ ਗੌਰਵਮਈ ਇਤਿਹਾਸਕ ਦਿਹਾੜੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਬੰਦੀ ਛੋੜ ਦਾਤਾ ਸਰਬੱਤ ਦੇ…।

Spread the love