ਗੁਰਦਾਸਪੁਰ, 20 ਨਵੰਬਰ 2023- ਪੰਜਾਬ ਸਰਕਾਰ ਵੱਲੋਂ ਪਹਿਲੇ ਸੈਸ਼ਨ ਵਿੱਚ ਫੈਸਲਾ ਲੈ ਲਿਆ ਗਿਆ ਸੀ ਕਿ ਸਾਰੇ ਪੰਜਾਬ ਵਿਧਾਨ ਸਭਾ ਦੇ ਵਿਧਾਇਕ ,ਮੰਤਰੀਆਂ ਨੂੰ ਸਰਕਾਰ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਲੈਕੇ ਜਾਵੇਗੀ ਅੱਜ 17 ਵਿਧਾਇਕਾ ਦਾ ਜਥਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਹੋਇਆ ਇਸ ਮੌਕੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੱਛਲੇ ਦਿਨੀ ਸਰਹੱਦ ਪਾਰ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਨੇੜ ਕੀਤੀ ਗਈ ਪਾਰਟੀ ਦੇ ਮੁਦੇ ਤੇ ਬੋਲਦੇ ਹੋਏ ਕਿਹਾ ਕਿ ਦੋਨਾਂ ਸਰਕਾਰਾਂ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਬਹਾਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ਤੇ ਪਾਕਿਸਤਾਨੀ ਸਰਕਾਰ ਦੇ ਨਾਲ ਜਰੂਰ ਗੱਲ ਕਰਨਗੇ।

ਇਸ ਮੌਕੇ ਤੇ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗੇ ਮੰਨਦੇ ਹਨ ਜੋ ਉਹਨਾਂ ਨੂੰ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਤੇ ਉਹਨਾਂ ਦੇ ਨਾਲ ਹੋਰ ਵਿਧਾਇਕ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਜਿਨ੍ਹਾਂ ਵਿਚ ਕੁਲਤਾਰ ਸਿੰਘ ਸੰਧਵਾ,ਚੇਤਨ ਸਿੰਘ ਜੋੜਾ ਮਾਜਰਾ ,ਦੇਵ ਮਾਨ ,ਲਾਲ ਚੰਦ ਕਟਾਰੂਚੱਕ ,ਜੈ ਕਿਰਨ ਸਿੰਘ ਅਰੋੜੀ ,ਅਜੀਤ ਸਿੰਘ ਕੋਹਲੀ ,ਜਗਦੀਪ ਕੰਬੋਜ ਗੋਲਡੀ ,ਮਦਨ ਲਾਲ ਬੱਗਾ,ਹਰਦੀਪ ਸਿੰਘ ਮੁਡੀਆ ਸਮੇਤ ਕੁਲ 17 ਐਮ ਐਲ ਏ ਆਪਣੇ ਪਰਿਵਾਰਾਂ ਨਾਲ ਨਤਮਸਤਕ ਹੋਣ ਲਈ ਕਰਤਾਰਪੁਰ ਕੋਰੀਡੋਰ ਰਸਤੇ ਪਕਿਸਤਾਨ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ।

Spread the love