ਪੱਛਮੀ ਕਿਨਾਰਾ: ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਈਲ ਦੀਆਂ ਜੇਲ੍ਹਾਂ ’ਚੋਂ ਰਿਹਾਅ ਕੀਤੇ ਤਿੰਨ ਦਰਜਨ ਤੋਂ ਵੱਧ ਫਲਸਤੀਨੀਆਂ ਦਾ ਇਥੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਰਿਹਾਅ ਕੀਤੇ ਕੈਦੀਆਂ ਵਿੱਚੋਂ ਕੁਝ ਮਾਮੂਲੀ ਅਪਰਾਧਾਂ ਅਤੇ ਕੁਝ ਹਮਲਿਆਂ ਦੇ ਦੋਸ਼ੀ ਸਨ। ਇਨ੍ਹਾਂ ਸਾਰੇ ਕੈਦੀਆਂ ਨੂੰ ਯੇਰੂਸ਼ਲਮ ਦੇ ਬਾਹਰ ਚੌਕੀ ‘ਤੇ ਰਿਹਾਅ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਫਲਸਤੀਨੀ ਇਕੱਠੇ ਹੋਏ ਸਨ। ਇਨ੍ਹਾਂ ਲੋਕਾਂ ਨੇ ਨਾਅਰੇਬਾਜ਼ੀ ਕੀਤੀ, ਤਾੜੀਆਂ ਵਜਾਈਆਂ ਅਤੇ ਹੱਥ ਹਿਲਾਏ। ਰਿਹਾਅ ਕੀਤੇ ਕੈਦੀਆਂ ਵਿੱਚ ਪੰਦਰਾਂ ਨੌਜਵਾਨ ਵਲਕ ਰਹੇ ਸਨ। ਗੰਦੇ ਕੱਪੜਿਆਂ ਵਿਚ ਅਤੇ ਥੱਕੇ-ਟੁੱਟੇ ਇਹ ਨੌਜਵਾਨ ਜਦੋਂ ਰਿਹਾਅ ਹੋ ਕੇ ਆਪਣੇ ਮਾਪਿਆਂ ਨੂੰ ਮਿਲੇ ਤਾਂ ਮੋਢਿਆਂ ‘ਤੇ ਸਿਰ ਰੱਖ ਕੇ ਭੁੱਬਾਂ ਮਰਨ ਲੱਗੇ। ਰਿਹਾਈ ਦਾ ਸਮਾਂ ਰਾਤ ਦਾ ਸੀ ਪਰ ਆਤਿਸ਼ਬਾਜ਼ੀ ਕਾਰਨ ਅਸਮਾਨ ਵੱਖ-ਵੱਖ ਰੰਗਾਂ ਨਾਲ ਭਰਿਆ ਨਜ਼ਰ ਆਇਆ, ਜਦਕਿ ਦੇਸ਼ ਭਗਤੀ ਦੇ ਸੰਗੀਤ ਨੇ ਮਾਹੌਲ ਨੂੰ ਹੋਰ ਸੁਹਾਵਣਾ ਬਣਾ ਦਿੱਤਾ।

Spread the love