ਚੰਡੀਗੜ੍ਹ : ਪੰਜਾਬ ਸਟੇਟ ਮਨਿਸਟੀਰੀਅਲ (ਡੀ.ਸੀ. ਦਫਤਰ) ਕਰਮਚਾਰੀ ਯੂਨੀਅਨ 8 ਨਵੰਬਰ ਤੋਂ ਹੜਤਾਲ ‘ਤੇ ਹੈ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਵੱਲੋਂ ਸੱਦੀ ਗਈ ਹੜਤਾਲ 6 ਦਸੰਬਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਹੜਤਾਲ ਕਾਰਨ ਪੰਜਾਬ ਦੇ 50 ਦੇ ਕਰੀਬ ਵਿਭਾਗਾਂ ਦੇ ਕਰੀਬ 2 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕ ਗਈਆਂ ਹਨ।

ਹਾਲ ਹੀ ਵਿੱਚ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਸੁਨੇਹਾ ਨਾ ਮਿਲਣ ਤੋਂ ਬਾਅਦ ਇਸ ਹੜਤਾਲ ਨੂੰ 6 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ। ਜੇਕਰ ਫਿਰ ਵੀ ਗੱਲਬਾਤ ਨਾ ਹੋਈ ਤਾਂ ਹੜਤਾਲ ਹੋਰ ਵਧਾਈ ਜਾ ਸਕਦੀ ਹੈ। ਪੀਐਸਐਮਐਸਯੂ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਦੱਸਿਆ ਕਿ ਖਜ਼ਾਨਾ ਵਿਭਾਗ ਦੇ ਮੁਲਾਜ਼ਮ ਵੀ ਹੜਤਾਲ ’ਤੇ ਹਨ। ਹਰ ਸਰਕਾਰੀ ਮਹਿਕਮੇ ਦਾ ਸਟਾਫ਼ ਤਨਖ਼ਾਹ ਸਲਿੱਪ ਤਿਆਰ ਕਰਕੇ ਖ਼ਜ਼ਾਨਾ ਵਿਭਾਗ ਨੂੰ ਭੇਜਦਾ ਹੈ। ਹੜਤਾਲ ਕਾਰਨ ਖ਼ਜ਼ਾਨਾ ਦਫ਼ਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਦੇ ਬਿੱਲ ਜਮ੍ਹਾਂ ਨਹੀਂ ਹੋਏ। ਜਿਸ ਕਾਰਨ ਹੜਤਾਲ ਖਤਮ ਹੋਣ ਤੱਕ ਤਨਖਾਹਾਂ ਜਾਰੀ ਕਰਨਾ ਅਸੰਭਵ ਹੈ।

ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ :

ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਬਕਾਇਆ ਤਿੰਨ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਅੰਮ੍ਰਿਤਸਰ ਕਮਿਸ਼ਨਰ ਦਫ਼ਤਰ ਤੋਂ ਜਾਰੀ ਪੱਤਰ

ਮਨਿਸਟੀਰੀਅਲ ਸਟਾਫ਼ ਦੇ ਹੜਤਾਲ ’ਤੇ ਹੋਣ ਕਾਰਨ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦਫ਼ਤਰ ਦੀ ਅਕਾਊਂਟ ਸ਼ਾਖਾ ਵੱਲੋਂ ਸਮੂਹ ਪੁਲੀਸ ਮੁਲਾਜ਼ਮਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਮਨਿਸਟੀਰੀਅਲ ਸਟਾਫ਼ ਦੇ ਹੜਤਾਲ ’ਤੇ ਹੋਣ ਕਾਰਨ ਖ਼ਜ਼ਾਨਾ ਦਫ਼ਤਰ ਵਿੱਚ ਤਨਖ਼ਾਹਾਂ ਦਾ ਬਿੱਲ ਪਾਸ ਨਾ ਹੋਣ ਦਾ ਖ਼ਦਸ਼ਾ ਹੈ, ਜਿਸ ਕਾਰਨ ਸਮੇਂ ਸਿਰ ਤਨਖ਼ਾਹਾਂ ਕੱਢਣ ਵਿੱਚ ਦਿੱਕਤ ਆ ਸਕਦੀ ਹੈ।

ਮੁਲਾਜ਼ਮਾਂ ਨੂੰ ਆਪਣੇ ਬੈਂਕ ਖਾਤੇ ਸਾਂਭਣ ਦੀ ਹਦਾਇਤ ਕੀਤੀ ਗਈ ਹੈ।ਕਮਿਸ਼ਨਰੇਟ

ਦਫ਼ਤਰ ਤੋਂ ਜਾਰੀ ਪੱਤਰ ਵਿੱਚ ਮੁਲਾਜ਼ਮਾਂ ਨੂੰ ਆਪਣੇ ਬੈਂਕ ਖਾਤੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਤਾਂ ਜੋ ਕਿਸੇ ਕਰਮਚਾਰੀ ਵੱਲੋਂ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਤੋਂ ਲਏ ਗਏ ਕਰਜ਼ੇ ਨੂੰ ਸਮੇਂ ਸਿਰ ਮੋੜਿਆ ਜਾ ਸਕੇ।

Spread the love