ਚੰਡੀਗੜ੍ਹ : ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1013 ਤੱਕ ਪਹੁੰਚ ਗਈ ਹੈ। ਰੋਜ਼ਾਨਾ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 5,33,307 ਹੈ।

ਉਥੇ ਹੀ ਇਕ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਸੰਕਰਮਿਤ ਵਿਅਕਤੀ ਦੇ ਫੇਫੜਿਆਂ ਵਿੱਚ ਲਗਭਗ ਦੋ ਸਾਲ ਤੱਕ ਰਹਿ ਸਕਦਾ ਹੈ। ਇਹ ਦਾਅਵਾ ਇੱਕ ਮੈਡੀਕਲ ਅਧਿਐਨ ਵਿੱਚ ਸਾਹਮਣੇ ਆਇਆ ਹੈ, ਜਿਸ ਨੂੰ ਜਰਨਲ ਨੇਚਰ ਇਮਯੂਨੋਲੋਜੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।

ਅਧਿਐਨ ਦੇ ਅਨੁਸਾਰ ਕੋਵਿਡ -19 ਦਾ ਕਾਰਨ ਬਣਨ ਵਾਲਾ ਵਾਇਰਸ SARS CoV-2 ਲਾਗ ਤੋਂ ਬਾਅਦ 18 ਤੋਂ 24 ਮਹੀਨਿਆਂ ਤੱਕ ਕੁਝ ਲੋਕਾਂ ਦੇ ਫੇਫੜਿਆਂ ਵਿੱਚ ਰਹਿ ਸਕਦਾ

ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਐਤਵਾਰ ਨੂੰ ਭਾਰਤ ਵਿੱਚ 166 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਸਰਗਰਮ ਕੇਸਾਂ ਦੀ ਗਿਣਤੀ 895 ਹੋ ਗਈ ਹੈ।ਕੇਰਲ ਵਿੱਚ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

Spread the love