ਪਟਿਆਲਾ ; ਪਟਿਆਲਾ ਪੁਲੀਸ ਨੇ ਹਥਿਆਰਾਂ ਸਮੇਤ ਦੋ ਗੈਂਗਸਟਰ ਕਾਬੂ ਕੀਤੇ ਹਨ। ਫੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਗੈਂਗਸਟਰਾਂ ਦੀ ਪਛਾਣ ਸੰਦੀਪ ਸਿੰਘ ਅਤੇ ਨੂਰ ਵਜੋਂ ਹੋਈ ਹੈ। ਇਨ੍ਹਾਂ ਨੂੰ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਤੇ ਸਿਵਲ ਲਾਈਨ ਦੇ ਐੱਸਐੱਚਓ ਦੀਆਂ ਟੀਮਾਂ ਨੇ ਕਾਬੂ ਕੀਤਾ। ਇਹ ਜਾਣਕਾਰੀ ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਸੰਦੀਪ ਸਿੰਘ ਸਿੱਪਾ ਪਿੰਡ ਸਿਉਣਾ ਜ਼ਿਲ੍ਹਾ ਪਟਿਆਲਾ ਅਤੇ ਬੇਅੰਤ ਸਿੰਘ ਉਰਫ ਨੂਰ ਵਾਸੀ ਰਣਸੀਂਹ ਖੁਰਦ ਜ਼ਿਲ੍ਹਾ ਮੋਗਾ ਦੇ ਨਾਂ ਹਨ। ਇ੍ਹਾਂ ਕਬਜ਼ੇ ਵਿੱਚੋਂ 315 ਬੋਰ ਦੇ 3 ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਮੌਕੇ ਐੱਸਪੀ ਸਿਟੀ ਸਰਫ਼ਰਾਜ਼ ਆਲਮ ਤੇ ਐੱਸਪੀ ਡੀ ਹਰਬੀਰ ਅਟਵਾਲ ਤੇ ਡੀਐੱਸਪੀ ਸੁਖ ਅੰਮ੍ਰਿਤ ਰੰਧਾਵਾ ਹਾਜ਼ਰ ਸਨ।

Spread the love