ਨਵੀਂ ਦਿੱਲੀ: ਭਾਰਤ ਦੇ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਉੱਤਰੀ ਭਾਰਤ ਨੂੰ ਅਗਲੇ ਪੰਜ ਦਿਨਾਂ ਦੌਰਾਨ ਠੰਢ ਤੇ ਸੰਘਣੀ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਦੀ ਭਵਿੱਖਬਾਣੀ ਏਜੰਸੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਕਈ ਥਾਵਾਂ ’ਤੇ ਗੰਭੀਰ ਹੋ ਸਕਦੀ ਹੈ। ਵਿਭਾਗ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਤੇ ਬੁੱਧਵਾਰ ਨੂੰ ਅਤੇ ਕੁਝ ਹਿੱਸਿਆਂ ਵਿੱਚ ਵੀਰਵਾਰ ਅਤੇ ਸ਼ਨਿਚਰਵਾਰ ਨੂੰ ਸੀਤ ਲਹਿਰ ਦਾ ਜ਼ੋਰ ਬਰਕਰਾਰ ਰਹੇਗਾ। ਮੰਗਲਵਾਰ ਅਤੇ ਸ਼ਨੀਵਾਰ ਦੌਰਾਨ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਸੀਤ ਲਹਿਰ ਦਾ ਜ਼ੋਰ ਰਹੇਗਾ।

Spread the love