ਨਵੀਂ ਦਿੱਲੀ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਏਅਰਲਾਈਨ ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਉਡਾਣਾਂ ਦੇ ਸ਼ਡਿਊਲ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਦਿੱਲੀ-ਸ਼ਿਕਾਗੋ ਸਮੇਤ 6 ਪ੍ਰਮੁੱਖ ਵਿਦੇਸ਼ੀ ਰੂਟਾਂ ‘ਤੇ ਆਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।

ਕਿਉਂ ਲਿਆ ਗਿਆ ਇਹ ਫੈਸਲਾ?

ਏਅਰ ਇੰਡੀਆ ਮੁਤਾਬਕ ਇਹ ਕਦਮ ਮੁੱਖ ਤੌਰ ‘ਤੇ ਦੋ ਕਾਰਨਾਂ ਕਰਕੇ ਚੁੱਕਿਆ ਗਿਆ ਹੈ:

1.ਕੁਝ ਦੇਸ਼ਾਂ ਦੇ ਹਵਾਈ ਖੇਤਰ ਵਰਤੋਂ ‘ਤੇ ਲੱਗੀਆਂ ਰੋਕਾਂ।

2.ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਇਜ਼ਾਫਾ, ਜਿਸ ਕਾਰਨ ਉਡਾਣਾਂ ਦਾ ਖਰਚਾ ਕੱਢਣਾ ਮੁਸ਼ਕਿਲ ਹੋ ਰਿਹਾ ਸੀ।

ਕਿਹੜੇ ਰੂਟ ਰਹਿਣਗੇ ਪ੍ਰਭਾਵਿਤ?

ਜੂਨ ਤੋਂ ਅਗਸਤ ਤੱਕ 6 ਉਡਾਣਾਂ ਨਹੀਂ ਚੱਲਣਗੀਆਂ

ਦਿੱਲੀ ਤੋਂ ਸ਼ਿਕਾਗੋ

ਮੁੰਬਈ ਤੋਂ ਨਿਊਯਾਰਕ

ਦਿੱਲੀ ਤੋਂ ਸ਼ੰਘਾਈ

ਚੇਨਈ ਤੋਂ ਸਿੰਗਾਪੁਰ

ਮੁੰਬਈ ਤੋਂ ਢਾਕਾ

ਦਿੱਲੀ ਤੋਂ ਮਾਲੇ

ਬਿਆਨ ਦੇ ਅਨੁਸਾਰ, ਏਅਰਲਾਈਨ ਹਰ ਮਹੀਨੇ 1,200 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਜਾਰੀ ਰੱਖੇਗੀ।

ਇਨ੍ਹਾਂ ਵਿੱਚ ਯੂਕੇ ਲਈ ਪ੍ਰਤੀ ਹਫ਼ਤੇ 57 ਉਡਾਣਾਂ

ਯੂਰਪ ਲਈ ਪ੍ਰਤੀ ਹਫ਼ਤੇ 47 ਉਡਾਣਾਂ,

ਉੱਤਰੀ ਅਮਰੀਕਾ ਲਈ ਪ੍ਰਤੀ ਹਫ਼ਤੇ 33 ਉਡਾਣਾਂ

ਆਸਟ੍ਰੇਲੀਆ ਲਈ ਪ੍ਰਤੀ ਹਫ਼ਤੇ ਅੱਠ ਉਡਾਣਾਂ ਦੱਖਣ-ਪੂਰਬੀ ਏਸ਼ੀਆ ਅਤੇ ਸਾਰਕ ਖੇਤਰਾਂ ਲਈ ਪ੍ਰਤੀ ਹਫ਼ਤੇ 158 ਉਡਾਣਾਂ ਅਤੇ ਮਾਰੀਸ਼ਸ (ਅਫਰੀਕਾ) ਲਈ ਪ੍ਰਤੀ ਹਫ਼ਤੇ ਸੱਤ ਉਡਾਣਾਂ ਸ਼ਾਮਲ ਹਨ। ਏਅਰਲਾਈਨ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਨ੍ਹਾਂ ਰੂਟਾਂ ‘ਤੇ ਸੇਵਾਵਾਂ ਜਾਰੀ ਰੱਖਣਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਸੀ। ਅਗਸਤ ਤੋਂ ਬਾਅਦ ਹਾਲਾਤਾਂ ਦੀ ਸਮੀਖਿਆ ਕਰਕੇ ਉਡਾਣਾਂ ਨੂੰ ਮੁੜ ਬਹਾਲ ਕਰਨ ਬਾਰੇ ਫੈਸਲਾ ਲਿਆ ਜਾਵੇਗਾ।

Spread the love