ਚੰਦੌਲੀ, 12 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਤਿੰਨ ਕਤਲ ਮਾਮਲਿਆਂ ਵਿੱਚ ਲੋੜੀਂਦੇ ਸੀਰੀਅਲ ਕਿੱਲਰ ਦੀ ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਮੌਤ ਹੋ ਗਈ। ਉਤਰ ਪ੍ਰਦੇਸ਼ ਵਿੱਚ ਚੱਲਦੀ ਰੇਲਗੱਡੀ ਵਿੱਚ ਅਤੇ ਹਸਪਤਾਲ ਵਿੱਚ ਕਤਲ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਚੰਦੌਲੀ ਦੇ ਐਸਪੀ ਆਕਾਸ਼ ਪਟੇਲ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਨੂੰ ਜਦੋਂ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਲੈ ਗਈ ਸੀ ਤਾਂ ਇਸ ਦੌਰਾਨ ਉਸਨੇ ਪੁਲਿਸ ਅਫਸਰ ਤੋਂ ਪਿਸਤੌਲ ਖੋਹ ਲਈ ਅਤੇ ਗੋਲੀ ਚਲਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕਰਦੇ ਹੋਈ ਗੋਲੀ ਚਲਾਈ ਤਾਂ ਉਸਦੇ ਗੋਲੀ ਵੱਜੀ। ਜਿਸਦੀ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। 45 ਸਾਲਾ ਗੁਰਪ੍ਰੀਤ ਸਿੰਘ ਵੱਲੋਂ ਚੰਦੌਲੀ ਵਿੱਚ 26 ਘੰਟਿਆਂ ਵਿੱਚ ਬਿਨਾਂ ਕਿਸੇ ਕਾਰਨ ਤੋਂ ਤਿੰਨ ਕਤਲ ਕੀਤੇ ਸਨ। ਤਿੰਨਾਂ ਘਟਨਾਵਾਂ ਦਾ ਤਰੀਕਾ ਇਕ ਤਰ੍ਹਾਂ ਦਾ ਸੀ। ਜਿਸ ਵਿੱਚ ਪਹਿਲਾ ਘਟਨਾ ਐਤਵਾਰ ਨੂੰ ਸਵੇਰੇ ਇਕ ਪੈਸੇਂਜਰ ਗੱਡੀ ਵਿੱਚ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਦੂਜੀ ਘਟਨਾ ਵਿੱਚ ਰਾਤ 2 ਵਜੇ ਜੰਮੂਤਵੀ ਐਕਸਪ੍ਰੈਸ ਗੱਡੀ ਵਿੱਚ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਤੀਜੀ ਘਟਨਾ ਵਿੱਚ ਸੋਮਵਾਰ ਨੂੰ ਸਵੇਰੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋ ਕੇ ਬੈਡ ਉਤੇ ਪਈ ਮਹਿਲਾ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਜਦੋਂ ਭੱਜਣ ਲੱਗਿਆ ਤਾਂ ਲੋਕਾਂ ਨੇ ਫੜ੍ਹ ਕੇ ਪੁਲਿਸ ਹਫਾਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਗਈ। ਪੁਲਿਸ ਜਾਂਚ ਦੌਰਾਨ ਉਸ ਨੇ ਇਹ ਜ਼ੁਰਮ ਕਬੂਲ ਕਰ ਲਿਆ। ਗੁਰਪ੍ਰੀਤ ਸਿੰਘ 6 ਸਾਲ ਪਹਿਲਾਂ ਫੌਜ ਵਿੱਚ ਸੇਵਾ ਮੁਕਤ ਹੋਇਆ ਸੀ।













