ਚੰਡੀਗੜ੍ਹ, 10 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਦੇ ਫੈਸਲਿਆ ਸਬੰਧੀ ਜਾਣਕਾਰੀ ਦਿੱਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਨੀਟ ਦੇ ਪੇਪਰ ਵਾਲੇ ਦਿਨ ਕਿਸੇ ਵੀ ਬੱਚੇ ਦਾ ਸਰਕਾਰੀ ਬੱਸ ਵਿੱਚ ਕਿਰਾਇਆ ਨਹੀਂ ਲੱਗੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਅਟੈਨਡੈਂਟ ਨਾਲ ਜਾਂਦਾ ਹੈ ਤਾਂ ਉਸਦਾ ਵੀ ਕਿਰਾਇਆ ਮੁਆਫ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ PWD ਵਿਭਾਗ ਵਿੱਹ ਸਿਵਿਲ ਅਤੇ ਇਲੈਕਟ੍ਰੀਕਲ ਦੇ ਜੇਈ ਦੀਆਂ 156 ਅਸਾਮੀਆਂ ਭਰਨ ਲਈ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵਿੱਚ 1013 ਲੈਕਚਰਾਰ ਦੀ ਭਰਤੀ ਵਿੱਚ 5 ਸਾਲ ਉਮਰ ਦੀ ਛੂਟ ਦਿੱਤੀ ਗਈ ਹੈ।

Spread the love