ਚੰਡੀਗੜ੍ਹ, 10 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹਲਕਾ ਬੁਢਲਾਡਾ ਵਿੱਚ ਹੋਰ ਵੱਡੀ ਮਜ਼ਬੂਤੀ ਮਿਲੀ ਹੈ। ਨਗਰ ਪੰਚਾਇਤ ਬੋਹਾ ਦੇ 3 ਐਮ ਸੀ ਅਤੇ ਨਗਰ ਕੌਂਸਲ ਬਰੇਟਾ ਦੇ 6 ਐਮ ਸੀਆਂ ਨੇ ਰਾਜਵੀਰ ਸਿੰਘ ਘੁੰਮਣ (ਪੀ.ਏ. ਟੂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ) ਨੇ ਅਤੇ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਹਲਕਾ ਬੁਢਲਾਡਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ ।
ਇਸ ਮੌਕੇ ਪਾਰਟੀ ਆਗੂਆਂ ਨੇ ਨਵੇਂ ਸ਼ਾਮਲ ਹੋਏ ਕੌਂਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਹਲਕੇ ਵਿੱਚ ਪਾਰਟੀ ਦਾ ਜਨ ਅਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੋ ਰਹੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਅਤੇ ਚੁਣੇ ਹੋਏ ਨੁਮਾਇੰਦੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।
ਨਗਰ ਪੰਚਾਇਤ ਬੋਹਾ ਤੋਂ ਪਾਰਟੀ ਵਿੱਚ ਸ਼ਾਮਲ ਹੋਏ ਜੇਤੂ ਐਮਸੀ:
ਸਰਦਾਰ ਕੁਲਵੰਤ ਸਿੰਘ (ਵਾਰਡ ਨੰਬਰ 6)
ਸਰਦਾਰ ਕਿਰਪਾਲ ਸਿੰਘ ਖਾਲਸਾ, ਵਾਰਡ ਨੰਬਰ 4 ਅਤੇ
ਸਰਦਾਰ ਚਰਨਜੀਤ ਸਿੰਘ ਚੰਨੀ, ਵਾਰਡ ਨੰਬਰ 1
ਇਸੇ ਤਰਾਂ ਨਗਰ ਕੌਂਸਲ ਬਰੇਟਾ ਤੋਂ ਪਾਰਟੀ ਵਿੱਚ ਸ਼ਾਮਲ ਹੋਏ ਜੇਤੂ ਐਮਸੀ:
ਗਗਨਦੀਪ ਸਿੰਘ, ਵਾਰਡ ਨੰਬਰ 8
ਲਖਵਿੰਦਰ ਕੁਮਾਰ ਲੱਕੀ, ਵਾਰਡ ਨੰਬਰ 10
ਮਨਪ੍ਰੀਤ ਕੌਰ, ਪਤਨੀ ਸ੍ਰੀ ਸੋਨੀ ਰਾਮ, ਵਾਰਡ ਨੰਬਰ 12
ਅਮਰਜੀਤ ਦੇਵੀ, ਵਾਰਡ ਨੰਬਰ 7
ਗਗਨਦੀਪ ਕੌਰ, ਪਤਨੀ ਸ੍ਰੀ ਲਖਵਿੰਦਰ ਸਿੰਘ ਬਜਰੰਗੀ, ਵਾਰਡ ਨੰਬਰ 9
ਸੰਦੀਪ ਕੌਰ, ਪਤਨੀ ਸ੍ਰੀ ਜੀਵਨ ਸਿੰਘ, ਵਾਰਡ ਨੰਬਰ 11
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਲਕਾ ਬੁਢਲਾਡਾ ਦੇ ਲੋਕ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੀ ਰਾਜਨੀਤੀ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਕੌਂਸਲਰ ਆਪਣੇ-ਆਪਣੇ ਇਲਾਕਿਆਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਫੰਡਾਂ ਦੀ ਘਾਟ ਨਹੀਂ ਆਉਣ ਦੇਣਗੇ ਅਤੇ ਨਗਰ ਕੌਸਲ। ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣਗੇ।
ਰਾਜਵੀਰ ਸਿੰਘ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਚੁਣੇ ਹੋਏ ਨੁਮਾਇੰਦਿਆਂ ਦਾ ਪਾਰਟੀ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਵਿਕਾਸ ਅਤੇ ਇਮਾਨਦਾਰ ਰਾਜਨੀਤੀ ਦੇ ਹੱਕ ਵਿੱਚ ਖੜ੍ਹੇ ਹਨ।
ਇਸ ਮੌਕੇ ਨਵੇਂ ਸ਼ਾਮਲ ਹੋਏ ਐਮਸੀਆਂ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਆਪਣੇ ਇਲਾਕਿਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਇਹ ਸਮਾਗਮ ਵਿੱਚ ਰਣਜੀਤ ਸਿੰਘ ਚੇਅਰਮੈਨ, ਜਗਸੀਰ ਜੱਗਾ ਐਮ ਸੀ , ਸੰਤੋਖ ਸਾਗਰ ਐਮ ਸੀ , ਕੇਵਲ ਸ਼ਰਮਾ ਸ਼ਹਿਰੀ ਪ੍ਰਧਾਨ, ਸੰਦੀਪ ਬੱਗਾ ਐਮ ਸੀ , ਰਜਿੰਦਰ ਸਿੰਘ, ਕੁਲਵਿੰਦਰ ਬਜਰੰਗੀ , ਗੁਰਪਾਲ ਸਿੰਘ , ਜਲਾਵਰ ਸਿੰਘ ਗੁਰਮੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਨੇ ਸ਼ਾਮਲ ਹੋਏ ਐਮ ਸੀ ਸਹਿਬਾਨਾਂ ਨੂੰ ਵਧਾਈ ਦਿੱਤੀ ।

Spread the love