ਚੰਡੀਗੜ੍ਹ, 3 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਏਅਰ ਫੋਰਸ ਅਕੈਡਮੀ ਵਿਚੋਂ ਦੇਸ਼ ਭਰ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀਆਂ ਪੰਜਾਬ ਦੀਆਂ ਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉਤੇ ਲਿਖਿਆ,

ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦਿਆਂ ਸੂਬੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ..

ਸਾਡੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ ‘ਏਅਰ ਫੋਰਸ ਅਕੈਡਮੀ’ ਵਿੱਚੋਂ ਦੇਸ਼ ਭਰ ‘ਚੋਂ ਪਹਿਲਾ (1st) ਰੈਂਕ ਅਤੇ ਕੋਮਲਪ੍ਰੀਤ ਕੌਰ ਨੇ ‘ਨੈਸ਼ਨਲ ਡਿਫੈਂਸ ਅਕੈਡਮੀ’ (NDA) ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ।

ਦੋਵਾਂ ਬੱਚੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਇਸ ਵੱਡੀ ਅਤੇ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ। ਪੰਜਾਬ ਦੀਆਂ ਧੀਆਂ ਇਸੇ ਤਰ੍ਹਾਂ ਅਸਮਾਨੀ ਉਡਾਣਾਂ ਭਰਦੀਆਂ ਰਹਿਣ ਅਤੇ ਬੁਲੰਦੀਆਂ ਨੂੰ ਛੂਹਣ, ‘ਤੁਹਾਡੀ ਸਰਕਾਰ’ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ।

ਸ਼ਾਬਾਸ਼ ਬੇਟਾ, ਖੂਬ ਤਰੱਕੀਆਂ ਕਰੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ..

Spread the love