ਬਟਾਲਾ, 16 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਬਟਾਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦੇ ਹੋਏ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਉਤੇ ਲਿਆ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਂਗਰਸੀਆਂ, ਅਕਾਲੀਆਂ ਨੇ 5-5 ਸਾਲ ਦੀ ਬਾਰੀ ਬੰਨ੍ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਬਣ ਜਾਂਦੇ ਸਨ, ਤਾਂ ਅੰਦਰੋ ਕੁੰਡੇ ਲਗਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹੁਣ ਬਾਹਰ ਨਿਕਲਦੇ ਹਨ ਤਾਂ ਲੋਕ ਲਾਹਨਤਾ ਪਾਉਂਦੇ ਹਨ, ਇਹ ਉਨ੍ਹਾਂ ਦੀ ਕਮਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਉਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸਲ ਵਿੱਚ ਉਹ ਪਰਿਵਾਰ ਬਚਾਓ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਲੋਕਾਂ ਦੇ ਘਰ ਉਜਾੜ ਦਿੱਤੇ ਹਨ, ਹੁਣ ਉਹ ਆਪਣੇ ਪਰਿਵਾਰ ਬਚਾਉਣ ਦੀ ਗੱਲ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਬੇਅਦਬੀਆਂ ਰੋਕਣ ਲਈ ਜਾਣ ਕੇ ਕਾਨੂੰਨ ਨਹੀਂ ਬਣਾਇਆ, ਵੀ ਸਾਡੇ ਵਿਰੁੱਧ ਹੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਕੋਈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੇਗਾ ਤਾਂ ਅਜਿਹੀ ਸਖਤ ਸਜ਼ਾ ਮਿਲੇਗੀ ਕਿ ਬੇਅਦਬੀ ਕਰਨ ਵਾਲੇ ਦੀਆਂ ਕਈ ਪੀੜ੍ਹੀਆਂ ਅਜਿਹਾ ਮੁੜ ਕੇ ਨਹੀਂ ਸੋਚਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਦਾ ਮਾਨ ਸਨਮਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਹੁਣ ਰੰਗਲਾ ਪੰਜਾਬ ਬਣਾਈਏ, ਗੱਡੀ ਲੀਹ ਉਤੇ ਚੜ੍ਹ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਕਮਿਸ਼ਨ ਖਾਂਦੇ ਹਨ, ਹੁਣ ਕਹਿ ਰਹੇ ਹਨ ਅਸੀਂ ਬਿਜਲੀ ਵਾਧੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ, ਕਾਂਗਰਸੀ ਕਹਿ ਰਹੇ ਹਨ ਸਾਡੇ ਕੋਲ ਪੈਸੇ ਬਹੁਤ ਹਨ, ਜਿੱਤਾਂਗੇ ਅਸੀਂ। ਉਨ੍ਹਾਂ ਕਿਹਾ ਕਿ ਜਦੋਂ ਇਹ ਪੈਸੇ ਲੈ ਕੇ ਆਈ ਤਾਂ ਇਨ੍ਹਾਂ ਨੂੰ ਮਨ੍ਹਾਂ ਨਾ ਕਰਨਾ, ਲੈ ਲੈਣਾ। ਇਹ ਤੁਹਾਡੇ ਤੋਂ ਹੀ ਲੁੱਟੇ ਹੋਏ ਪੈਸੇ ਹਨ। ਵੋਟਾਂ ਵਾਲੇ ਦਿਨ ਅੰਦਰ ਜਾ ਕੇ ਝਾੜੂ ਵਾਲਾ ਬਟਨ ਦਵਾ ਦੇਣਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਕਾਂਗਰਸੀ, ਅਕਾਲੀ ਅਜਿਹੇ ਬਿਆਨ ਦੇ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਹ ਨਵਾਂ ਖਰਚਾ ਖੜ੍ਹਾ ਕਰਨਗੇ, ਇਨ੍ਹਾਂ ਵਾਸਤੇ ਪਾਗਲਖਾਨਾ ਬਣਾਉਂਣਾ ਪਵੇਗਾ।













