ਆਜ਼ਾਦ ਭਾਰਤ ਵਿੱਚ 25 ਜੂਨ 1975 ਦਿਨ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ। 25 ਜੂਨ 1975 ਦੀ ਅੱਧੀ ਰਾਤ ਨੂੰ ਭਾਰਤ ਦੇ ਇਤਿਹਾਸ ਨੇ ਅਜਿਹਾ ਮੋੜ ਲਿਆ, ਜਿਸ ਨੂੰ ਕਾਲੇ ਦਿਵਸ ਵਜੋਂ ਜਾਣਿਆ ਜਾਂਦਾ ਹੈ। ਉਸ ਰਾਤ ਤਤਕਾਲੀ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਸੰਵਿਧਾਨ ਦੇ ਆਰਟੀਕਲ 352 ਤਹਿਤ ਦੇਸ਼ ਭਰ ਵਿੱਚ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸ ਦਾ ਕਾਰਨ ਦੇਸ਼ ਵਿੱਚ ਅੰਦਰੂਨੀ ਅਸ਼ਾਂਤੀ ਦੱਸਿਆ ਗਿਆ। ਇਹ ਆਜ਼ਾਦ ਭਾਰਤ ਵਿੱਚ ਤੀਜੀ ਐਮਰਜੈਂਸੀ ਸੀ। ਇਸ ਤੋਂ ਪਹਿਲਾਂ 1962 ਵਿੱਚ ਚੀਨ ਨਾਲ ਜੰਗ ਅਤੇ 1971 ਵਿੱਚ ਪਾਕਿਸਤਾਨ ਨਾਲ ਜੰਗ ਦੇ ਸਮੇਂ ਵੀ ਐਮਰਜੈਂਸੀ ਲਾਗੂ ਕੀਤੀ ਗਈ ਸੀ।

ਪੂਰੀ ਰਿਪੋਰਟ ਲਈ ਦੇਖੋ ਵੀਡੀਓ

Spread the love