ਨਵੀਂ ਦਿੱਲੀ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਰੋਜ਼ਾਨਾ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ। ਅੱਜ ਸਰਾਫਾ ਬਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਵੱਡੀ ਤਬਦੀਲੀ ਦਿਖਾਈ ਦਿੱਤੀ। 24 ਕੈਰੇਟ ਸੋਨਾ 1629 ਰੁਪਏ ਹੋਰ ਸਸਤਾ ਹੋ ਗਿਆ ਹੈ। ਅੱਜ ਸੋਨਾ 159557 ਰੁਪਏ ਪ੍ਰਤੀ 10 ਗ੍ਰਾਮ ਉਤੇ ਰਿਹਾ। ਚਾਂਦੀ 5381 ਰੁਪਏ ਹੋਰ ਸਸਤਾ ਹੋ ਕੇ 238339 ਰੁਪਏ ਪ੍ਰਤੀ ਕਿਲੋ ਰੁਪਏ ਉਤੇ ਆ ਗਈ।

ਆਈਬੀਜੇਏ ਮੁਤਾਬਕ ਅੱਜ 10 ਗ੍ਰਾਮ 22 ਕੈਰੇਟ ਸੋਨੇ ਦਾ ਭਾਅ 1492 ਰੁਪਏ ਸਸਤਾ ਹੋ ਕੇ 136994 ਰੁਪਏ ਉਤੇ ਆ ਗਿਆ। ਇਸ ਉਤੇ ਜੀਐਸਟੀ ਨਹੀਂ ਲੱਗਿਆ। 18 ਕੈਰੇਟ ਸੋਨੇ ਦਾ ਭਾਅ ਵੀ ਅੱਜ 1222 ਰੁਪਏ ਟੁੱਟ ਕੇ ਬਿਨਾਂ ਜੀਐਸਟੀ 112168 ਰੁਪਏ ਹੋ ਗਿਆ।

Spread the love