ਪਟਿਆਲਾ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਟਿਆਲਾ ਦੇ ਸ਼ੰਭੂ ਵਿੱਚ ਰੇਲਵੇ ਲਾਈਨ ਉਤੇ ਹੋਏ ਬੰਬ ਧਮਾਕੇ ਮਾਮਲੇ ਵਿੱਚ ਮ੍ਰਿਤਕ ਮਿਲੇ ਵਿਅਕਤੀ ਦੀ ਪਹਿਚਾਣ ਜਗਰੂਪ ਸਿੰਘ ਜੂਪਾ ਵਜੋਂ ਹੋਈ ਹੈ। ਜਗਰੂਪ ਸਿੰਘ ਜੂਪਾ ਮੁਕਤਸਰ ਜ਼ਿਲ੍ਹੇ ਦੇ ਪੰਜਵਾੜ ਦਾ ਰਹਿਣ ਵਾਲਾ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਪਿੰਡ ਪੰਜਵਾੜ ਪਹੁੰਚ ਗਈ। ਮਿਲੀਆਂ ਖਬਰਾਂ ਮੁਤਾਬਕ ਜਗਰੂਰ ਸਿੰਘ ਦੇ ਭਰਾ ਸਤਨਾਮ ਸਿੰਘ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਗਰੂਪ ਸਿੰਘ ਜੂਪਾ ਦੇ ਪਰਿਵਾਰਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਨੂੰ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ ‘ਤੇ ਹੋਏ ਧਮਾਕਾ ਹੋਇਆ। ਧਮਾਕੇ ਦੌਰਾਨ ਇੱਕ ਅੱਤਵਾਦੀ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ ਸਨ। ਜਗਰੂਪ ਸਿੰਘ ਜੂਪਾ ਦੋ ਧੀਆਂ ਦਾ ਪਿਤਾ, ਅਕਸਰ ਨਿਹੰਗ ਵਾਲਾ ਪਹਿਰਾਵਾ ਪਾਉਂਦਾ ਸੀ।

Spread the love