ਨਵੀਂ ਦਿੱਲੀ, 13 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸੋਨੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ‘ਤੇ ਲੱਗਣ ਵਾਲੀ ਇੰਪੋਰਟ ਡਿਊਟੀ ਵਿੱਚ ਭਾਰੀ ਵਾਧਾ ਕੀਤਾ ਹੈ। ਸਰਕਾਰ ਨੇ ਸੋਨੇ ਅਤੇ ਚਾਂਦੀ ਦੇ ਆਯਾਤ ਉਤੇ 10 ਫੀਸਦੀ ਬੇਸਿਕ ਕਸਟਮ ਡਿਊਟੀ ਅਤੇ 5 ਫੀਸਦੀ ਐਗਰੀਕਲਚਰ ਇਫਾਰਸਟ੍ਰਕਚਰ ਅਤੇ ਡੇਵਲਪਮੈਂਟ ਸੈਸ  (AIDC) ਲਗਾਇਆ ਹੈ। ਇਸ ਤਾਜਾ ਵਾਧੇ ਤੋਂ ਬਾਅਦ ਸੋਨੇ ਅਤ ਚਾਂਦੀ ਉਤੇ ਵਸੂਲੀ ਜਾਣ ਵਾਲੀ ਇੰਪੋਰਟ ਡਿਊਟੀ 6 ਫੀਸਦੀ ਤੋਂ ਵੱਧ ਕੇ 15 ਫੀਸਦੀ ਹੋ ਗਈ ਹੈ।  ਵਿੱਤ ਮੰਤਰਾਲੇ ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਮੁਤਾਬਕ, ਇਹ ਨਵੀਆਂ ਦਰਾਂ ਅੱਜ ਯਾਨੀ 13 ਮਈ ਤੋਂ ਹੀ ਲਾਗੂ ਹੋ ਗਈਆਂ ਹਨ।  ਸਿਰਫ਼ ਸੋਨਾ ਹੀ ਨਹੀਂ, ਸਗੋਂ ਗਹਿਣੇ ਬਣਾਉਣ ਵਿੱਚ ਵਰਤੇ ਜਾਣ ਵਾਲੇ ਛੋਟੇ ਸਾਮਾਨ ਅਤੇ ਸਕ੍ਰੈਪ ‘ਤੇ ਵੀ ਇਹ ਵਾਧਾ ਲਾਗੂ ਹੋਵੇਗਾ। ਦਰਅਸਲ, ਮੱਧ ਪੂਰਬ ਵਿੱਚ ਵਧ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਹੈ, ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਦਿਨੀਂ ਦੇਸ਼ ਵਾਸੀਆਂ ਨੂੰ ਸੋਨੇ ਦੀ ਖਰੀਦ ਘਟਾਉਣ ਦੀ ਅਪੀਲ ਕੀਤੀ ਸੀ। ਸਰਕਾਰ ਦੇ ਇਸ ਕਦਮ ਨਾਲ ਸਰਾਫ਼ਾ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ, ਜਿਸ ਦਾ ਸਿੱਧਾ ਬੋਝ ਆਮ ਖਪਤਕਾਰਾਂ ਦੀ ਜੇਬ ‘ਤੇ ਪਵੇਗਾ।

Spread the love