ਨਵੀਂ ਦਿੱਲੀ, 9 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਗਠਿਤ ਕੀਤੇ ਗਏ 8ਵੇਂ ਪੇਅ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਅਲੱਗ ਅਲੱਗ ਥਾਵਾਂ ਉਤੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ। ਇਨ੍ਹਾਂ ਮੀਟਿੰਗਾਂ ਵਿੱਚ ਕਰਮਚਾਰੀਆਂ ਦੇ ਵੱਖ ਵੱਖ ਸੰਗਠਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਜਾ ਰਹੀਆਂ ਹਨ। ਪੇਅ ਕਮਿਸ਼ਨ ਨੇ ਕੇਂਦਰੀ ਕਰਮਚਾਰੀਆਂ ਜਾਂ ਪੈਨਸ਼ਨਰਾਂ ਨੂੰ ਵੀ ਆਪਣੀ ਮੰਗ ਰੱਖਣ ਲਈ ਮੌਕਾ ਦਿੱਤਾ ਗਿਆ ਹੈ। ਪੇਅ ਕਮਿਸ਼ਨ ਦੀ ਵੈਬਸਾਈਟ ਉਤੇ ਕਰਮਚਾਰੀਆਂ ਜਾਂ ਪੈਨਸ਼ਨਰਾਂ ਲਈ 9 ਸਵਾਲ ਰੱਖੇ ਗਏ ਹਨ। ਮਹਿੰਗਾਈ ਭੱਤਾ (DA) ਸਮੇਤ 9 ਸਵਾਲਾਂ ਬਾਰੇ ਪੁੱਛਿਆ ਹੈ। ਮਹਿੰਗਾਈ ਭੱਤੇ ਨੂੰ ਉਪਰ ਰੱਖਦੇ ਹੋਏ, ਯੋਗਤਾ ਨਾਲ ਭੱਤਾ, ਐਕਸਟਰਾ ਡਿਊਟੀ ਜਾਂ ਛੁੱਟੀ ਦੇ ਦਿਨ ਕੰਮ ਕਰਨ ਵਾਲੇ ਭੱਤੇ ਨਾਲ ਸਬੰਧਤ ਆਪਣੀ ਚਿੰਤਾ, ਮੰਗ ਕਮਿਸ਼ਨ ਸਾਹਮਣੇ ਰੱਖ ਸਕਦੇ ਹਨ। ਕਰਮਚਾਰੀਆਂ ਤੋਂ ਮਹਿੰਗਾਈ ਭੱਤਾ, ਐਚਆਰਏ, ਰਿਸਕ ਨਾਲ ਜੁੜੇ ਭੱਤੇ, ਯਾਤਰਾ ਨਾਲ ਜੁੜਿਆ ਭੱਤਾ ਸਮੇਤ ਹੋਰਨਾਂ ਮੰਗਾਂ ਬਾਰੇ ਮੁਲਾਜ਼ਮ ਆਪਣੀ ਰਾਏ ਰੱਖ ਸਕਦੇ ਹਨ।

Spread the love