ਚੰਡੀਗੜ੍ਹ, 9 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਈਡੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇਕ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਈਡੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲਿਆ ਹੈ।

ਅੱਜ ਸਵੇਰੇ ਹੀ ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜ ਦੇ ਘਰ ਉਤੇ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ। ਚੰਡੀਗੜ੍ਹ ਵਿੱਚ ਸੰਜੀਵ ਅਰੋੜਾ ਦੇ ਘਰ ਉਤੇ ਈਡੀ ਨੇ ਰੇਡ ਕੀਤੀ ਗਈ ਸੀ। ਕਰੀਬ 20 ਗੱਡੀਆਂ ਵਿੱਚ ਈਡੀ ਦੀ ਟੀਮ ਸੈਕਟਰ 2 ਸਥਿਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਪਹੁੰਚੀ। ਸੁਰੱਖਿਆ ਨੂੰ ਲੈ ਕੇ ਵੱਡੀ ਗਿਣਤੀ ਗਿਣਤੀ ਵਿੱਚ ਸੀਆਰਪੀਐਫ ਦੇ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ 17 ਅਪ੍ਰੈਲ ਨੂੰ ਸਵੇਰੇ 6 ਵਜੇ ਲੁਧਿਆਣਾ ਵਿਖੇ ਛਾਪੇ ਮਾਰੀ ਕੀਤੀ ਗਈ ਸੀ, ਜੋ 18 ਅਪ੍ਰੈਲ ਤੱਕ ਚੱਲੀ। ਹੁਣ ਇਕ ਮਹੀਨੇ ਵਿੱਚ ਇਹ ਦੂਜਾ ਛਾਪਾ ਹੈ।

Spread the love