ਐੱਸ ਏ ਐੱਸ ਨਗਰ 23 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਮਾਰਚ2026ਦੇ (ਕੇਵਲ ਓਪਨ ਸਕੂਲ ਕੈਟਾਗਿਰੀ) ਦੇ ਪ੍ਰੀਖਿਆਰਥੀ ਜੋ ਆਪਣੀ ਰੀ ਅਪੀਅਰ /ਕੰਪਾਰਟਮੈਂਟ ਅਤੇ ਕੇਵਲ ਇੱਕ ਵਿਸ਼ੇ ਲਈ ਕਾਰਗੁਜਾਰੀ ਸੁਧਾਰ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ,ਉਹਨਾਂ ਨੂੰ ਜੁਲਾਈ/ਅਗਸਤ2026ਦੀਆਂ ਅਨੁਪੂਰਕ ਪ੍ਰੀਖਿਆਵਾਂ ਦੌਰਾਨ ਰੀ ਅਪੀਅਰ/ਕੰਪਾਰਟਮੈਂਟ ਅਤੇ ਕਾਰਗੁਜਾਰੀ ਸੁਧਾਰ (ਕੇਵਲ ਇੱਕ ਵਿਸ਼ੇ ਲਈ) ਦਾ ਮੌਕਾ ਦਿੱਤਾ ਜਾ ਰਿਹਾ ਹੈ,ਇਹ ਪ੍ਰੀਖਿਆ ਓਪਨ ਸਕੂਲ (ਬਲਾਕ-2)ਦੀ ਜੁਲਾਈ/ਅਗਸਤ2026ਪ੍ਰੀਖਿਆ ਦੇ ਨਾਲ ਹੀ ਕੰਡਕਟ ਕਰਵਾਈ ਜਾਵੇਗੀ । ਇੱਕ ਤੋਂ ਵੱਧ ਵਿਸ਼ਿਆ ਲਈ ਕਾਰਗੁਜਾਰੀ ਸੁਧਾਰ ਕਰਨ ਦੇ ਚਾਹਵਾਨ ਪ੍ਰੀਖਿਆਰਥੀ ਸਾਲਾਨਾ ਪ੍ਰੀਖਿਆਵਾਂ ਮਾਰਚ2027ਵਿੱਚ ਉਕਤ ਸੁਵਿਧਾ ਦਾ ਲਾਭ ਲੈ ਸਕਣਗੇ । ਇਸ ਸਬੰਧੀ ਸਮੁੱਚੀ ਜਾਣਕਾਰੀ ਬੋਰਡ ਦੀ ਵੈਬਸਾਈਟwww.pseb.ac.inਤੇ ਉਪਲਬੱਧ ਹੈ।

Spread the love