ਨਵੀਂ ਦਿੱਲੀ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੁਣੇ ਹੀ ਦੇਸ਼ ਦੇ 5 ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਬੀਤੇ ਕੱਲ੍ਹ ਆਏ ਹਨ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਬਹੁਮਤ ਲੈ ਕੇ ਸਰਕਾਰ ਬਣਾ ਰਹੀ ਹੈ। ਚੋਣ ਨਤੀਜਿਆਂ ਵਿੱਚ ਕਈ ਅਜਿਹੇ ਉਮੀਦਵਾਰ ਜਿੱਤੇ ਹਨ, ਜੋ ਸਭ ਨੂੰ ਹੈਰਾਨ ਕਰਦੇ ਹਨ। ਪੱਛਮੀ ਬੰਗਾਲ ਦੀ ਓਸਗ੍ਰਾਮ ਸੀਟ ਤੋਂ ਭਾਜਪਾ ਜੇਤੂ ਉਮੀਦਵਾਰ ਦੀ ਜ਼ਿੰਦਗੀ ਰੌਚਿਕ ਹੈ। ਕਲਿਤਾ ਮਾਝੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ। ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਹੈ। ਕਲਿਤਾ ਮਾਝੀ 4 ਘਰਾਂ ਵਿੱਚ ਘਰੇਲੂ ਕੰਮ ਕਰਦੀ ਸੀ ਅਤੇ ਉਸਦੀ ਆਮਦਨ 2500 ਰੁਪਏ ਪ੍ਰਤੀ ਮਹੀਨਾ ਸੀ।

ਹੁਣ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇਗੀ। 37 ਸਾਲਾ ਕਲਿਤਾ ਮਾਝੀ ਇਸ ਤੋਂ ਪਹਿਲਾਂ 2021 ਵਿੱਚ ਵੀ ਵਿਧਾਨ ਸਭਾ ਚੋਣ ਲੜੀ ਸੀ, ਪਰ ਉਸ ਸਮੇਂ ਸਫਲਤਾ ਨਹੀਂ ਮਿਲੀ ਸੀ। ਕਲਿਤਾ ਨੇ ਹੁਣ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸ਼ਿਆਮ ਲੋਹਾਰ ਨੂੰ 12 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਮਾਝੀ ਨੁੰ ਕੁਲ 1 ਲੱਖ 7 ਹਜ਼ਾਰ 692 ਵੋਟਾਂ ਮਿਲੀਆਂ ਸਨ। ਸੀਟ ਉਤੇ ਤੀਜੇ ਸਥਾੳਨ ਉਤੇ ਰਹੇ ਖੱਬੇ ਪੱਖੀ ਆਗੂ ਚੰਚਲ ਕੁਮਾਰ ਮਾਝੀ।

Spread the love