ਨਵੀਂ ਦਿੱਲੀ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਜਾਣ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇ। ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਪੂਰੀ ਪਾਰਟੀ ਦੋ ਤਿਹਾਈ ਬਹੁਮਤ ਨਾਲ ਦੂਜੀ ਪਾਰਟੀ ਵਿੱਚ ਮਰਜ਼ ਹੋ ਸਕਦੀ ਹੈ, ਸਿਰਫ ਇਕ ਹਾਊਸ ਦੇ 6-7 ਲੋਕ ਅਜਿਹਾ ਕਹਿਣ ਤਾਂ ਇਹ ਮਨਮਾਨੀ ਨਹੀਂ ਚਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ 2 ਵਿਧਾਇਕ ਹਨ ਅਤੇ ਰਾਜ ਸਭਾ ਵਿੱਚ 6 ਸਾਂਸਦ ਹੋ ਗਏ, ਇਹ ਸੰਵਿਧਾਨ ਦਾ ਮਜ਼ਾਕ ਹੈ। ਮੈਂ ਸੰਵਿਧਾਨ ਵਿੱਚ ਸੰਸ਼ੋਧਨ ਕਰ ਰਾਈਟ ਟੂ ਰਿਕਾਲ ਦੀ ਮੰਗ ਕੀਤੀ।

ਰਾਘਵ ਚੱਢਾ ਦੇ ਬਿਆਨ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੀ ਉਹ 21 ਰਾਜਾਂ ਦੀ ਪੁਲਿਸ ਕਹਿ ਸਾਨੂੰ ਧਮਕੀ ਦੇ ਰਹੇ ਹਨ, ਸਾਡੇ ਖਿਲਾਫ 21 ਪਰਚੇ ਕਰਾਉਣਗੇ। ਟਾਰਗੇਟ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਰੀ ਸਭ ਦੀ ਆਵੇਗੀ, ਪ੍ਰੰਤੂ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇਗਾ।

Spread the love