ਚੰਡੀਗੜ੍ਹ, 17 ਜੂਨ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦਿਹਾੜੇ, ਨਿਰਜਲਾ ਇਕਾਦਸ਼ੀ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸੈਕਟਰ 34(ਏ), ਚੰਡੀਗੜ੍ਹ ਵਿਖੇ ਸਥਿਤ ਹੈਡ ਆਫਿਸ ਵਿਖੇ ਦਫ਼ਤਰ ਦੇ ਸਾਹਮਣੇ ਠੰਢੇ ਮਿੱਠੇ ਜਲ ਦੀ ਛਬੀਲ, ਕੁਲਚੇ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ।ਸਵੇਰੇ 08 ਵਜੇ ਤੋਂ ਸ਼ੁਰੂ ਛਬੀਲ ਅਤੇ ਲੰਗਰ 03 ਵਜੇ ਤੱਕ ਅਤੁਟ ਵਰਤਾਇਆ ਗਿਆ। ਸੈਕਟਰ 34 ਵਿੱਚ ਸਥਿਤੀ ਵੱਖ-ਵੱਖ ਇੰਸਟੀਚਿਊਟਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਵੱਖ-ਵੱਖ ਦਫ਼ਤਰਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਰਾਹਗਿਰਾਂ ਵੱਲੋਂ ਵਰਦੀ ਗਰਮੀ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਛਕਿਆ ਗਿਆ।


ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਹਿਤਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ। ਅੱਜ ਦੇ ਸਮਾਗਮ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਚੇਅਰਮੈਨ ਪਰਵਿੰਦਰ ਸਿੰਘ, ਵਾਈਸ ਚੇਅਰਮੈਨ ਤੋਸ਼ਪਿੰਦਰ ਸਿੰਘ, ਪ੍ਰਧਾਨ ਮਨਪ੍ਰੀਤ ਸਿੰਘ,ਕਨਵੀਨਰ ਜ਼ਸਵੀਰ ਸਿੰਘ, ਜਨਰਲ ਸਕੱਤਰ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਜੈਨ ਸਿੰਘ, ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਅਮਨਦੀਪ ਕੌਰ, ਮੀਤ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਇਸਤਰੀ ਵਿੰਗ ਗੁਰਪ੍ਰੀਤ ਕੌਰ, ਸੰਯੁਕਤ ਸਕੱਤਰ ਗਗਨਦੀਪ ਸਿੰਘ, ਵਿੱਤ ਸਕੱਤਰ ਸੁਰੇਸ਼ ਕੁਮਾਰ ਸਿੰਗਲਾ, ਦੀਪਕ ਕੁਮਾਰ, ਪ੍ਰੈਸ ਸਕੱਤਰ ਪੰਕਜ ਸ਼ਰਮਾ, ਪ੍ਰਚਾਰ ਸਕੱਤਰ ਗੁਰਪ੍ਰੀਤ ਸਿੰਘ, ਸਟੇਜ਼ ਸਕੱਤਰ ਗੁਰਮੀਤ ਸਿੰਘ ਰਾਣਾ, ਅਤੇ ਮੁੱਖ ਸਲਾਹਕਾਰ ਰਾਜਿੰਦਰ ਸਿੰਘ, ਦਵਿੰਦਰ ਸਿੰਘ, ਸ਼ਵਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ।

Spread the love