ਮੋਹਾਲੀ, 7 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਈਡੀ ਵੱਲੋਂ ਮੋਹਾਲੀ ਵਿੱਚ ਛਾਪੇਮਾਰੀ ਕਰਨ ਦੀ  ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਖਰੜ ਵਿੱਚ ਅੱਜ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਈਡੀ ਨੇ ਵੈਸਟਰਨ ਟਾਵਰ ਵਿੱਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨਾਮ ਦੇ ਵਿਅਕਤੀ ਦੇ ਟਿਕਾਣਿਆਂ ਉਤੇ ਛਾਪੇ ਮਾਰੇ ਗਏ ਹਨ। ਅੱਜ ਸਵੇਰੇ ਹੀ ਇਹ ਛਾਪਾ ਮਾਰਿਆ ਗਿਆ ਹੈ। ਨਿਤਿਨ ਆਈਟੀ ਖੇਤਰ ਵਿੱਚ ਕਾਰੋਬਾਰ ਕਰਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਤਲਾਸ਼ੀ ਦੌਰਾਨ ਕਥਿਤ ਤੌਰ ਉਤੇ ਅੰਦਰੋਂ ਪੈਸਿਆਂ ਦੇ ਭਰੇ ਦੋ ਬੈਗ ਹੇਠਾਂ ਸੁੱਟੇ ਗਏ ਹਨ, ਸੁਸਾਇਟੀ ਦੇ ਫਲੋਰ ਗਰਾਊਂਡ ਉਤੇ 500 ਰੁਪਏ ਦੇ ਕਰੰਸੀ ਦੇ ਨੋਟਾਂ ਦੇ ਬੰਡਲ ਲੋਕਾਂ ਨੇ ਖਿੱਲਰੇ ਹੋਏ ਵੇਖੇ। ਅਧਿਕਾਰੀਆਂ ਨੇ ਬੈਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਈਡੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ, ਕਿ ਕਿੰਨੀ ਰਕਮ ਸੀ।

Spread the love