ਚੰਡੀਗੜ੍ਹ, 7 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਅੱਜ ਸਵੇਰੇ ਪੈਨਸ਼ਨ ਆ ਗਈ ਹੈ। ਅਪ੍ਰੈਲ ਮਹੀਨੇ ਦੀ ਲਟਕ ਰਹੀ ਪੈਨਸ਼ਨ ਅੱਜ ਪੈਨਸ਼ਨਰਾਂ ਨੁੰ ਮਿਲ ਗਈ ਹੈ। 2.50 ਲੱਖ ਕੇ ਕਰੀਬ ਪੈਲਸ਼ਨਰਾਂ ਨੁੰ ਅਪ੍ਰੈਲ ਮਹੀਨੇ ਦੇ ਪੈਲਸ਼ਨ ਨਹੀਂ ਮਿਲੀ ਸੀ, ਜਿਸ ਨੂੰ ਲੈ ਕੇ ਸਰਕਾਰ ਦੀ ਆਲੋਚਨਾਕ ਤੀ ਜਾ ਰਹੀ ਸੀ। ਇਕ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ ਵਿੱਚ ਉਨ੍ਹਾਂ ਦੇ ਪੈਨਸ਼ਨ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 4.50 ਲੱਖ ਪੈਲਸ਼ਨ ਹਨ, ਜਿਨ੍ਹਾਂ ਵਿਚੋਂ 2.50 ਲੱਖ ਪੈਲਸ਼ਨਰਾਂ ਦੇ ਖਾਤੇ ਇੱਕ ਜਨਤਕ ਬੈਂਕ ਵਿੱਚ ਹਨ ਅਤੇ ਬਾਕੀ ਪੈਨਸ਼ਨਰਾਂ ਦੇ ਹੋਰ ਬੈਂਕਾਂ ਵਿੱਚ ਹਨ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਾਂ ਤੇ ਤਨਖ਼ਾਹਾਂ ਨਾਲ ਡੀਲ ਕਰਦੇ ਸਾਰੇ 10 ਬੈਂਕਾਂ ਕੋਲੋਂ ਕੇ ਵਾਈ ਸੀ ਦਾ ਡਾਟਾ ਮੰਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇੱਕ ਪ੍ਰਮੁੱਖ ਜਨਤਕ ਬੈਂਕ ਵੱਲੋਂ ਇਹ ਡਾਟਾ ਦੇਣ ਵਿਚ ਦੇਰੀ ਕਰਨ ਕਰਕੇ ਹੀ ਪੈਨਸ਼ਨਾਂ ਲੇਟ ਹੋਈਆਂ ਹਨ। ਉਹਨਾਂ ਕਿਹਾ ਕਿ ਹੁਣ ਸਾਰੇ 3.17 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ।

Spread the love