ਨਵੀਂ ਦਿੱਲੀ, 25 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ 10 ਦਿਨਾਂ ਵਿੱਚ ਚੌਥੀਂ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਝਟਕਾ ਦਿੱਤਾ ਹੈ। ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਅੰਜ ਪੈਟਰੋਲ 2 ਰੁਪਏ 61 ਪੈਸੇ ਅਤੇ ਡੀਜ਼ਲ 2 ਰੁਪਏ 71 ਪੈਸੇ ਵਾਧਾ ਹੋਇਆ ਹੈ। ਪਿਛਲੇ 10 ਦਿਨਾਂ ਵਿੱਚ 7 ਰੁਪਏ ਤੋਂ ਜ਼ਿਆਦਾ ਦਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅੰਜ ਕੀਮਤਾਂ ਦੇ ਵਾਧੇ ਨਾਲ ਪੰਜਾਬ ਵਿੱਚ ਪੈਟਰੋਲ ਦੀ ਕੀਮਤ 105 ਤੱਕ ਪਹੁੰਚ ਗਈ ਹੈ।

ਵਧੀਆ ਤੇਲ ਦੀਆਂ ਕੀਮਤਾਂ ਦੇ ਨਾਲ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਉਤੇ ਹੋਰ ਵਾਧੂ ਬੋਝ ਪਵੇਗਾ। ਅਮਰੀਕਾ ਤੇ ਇਰਾਨ ਵਿੱਚ ਚਲਦੀ ਜੰਗ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ।

Spread the love