ਚੰਡੀਗੜ੍ਹ, 9 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇਤਿਹਾਸਕਾਰ ਅਤੇ ਪ੍ਰਸਿੱਧ ਲੇਖਕ ਮਾਲਵਿੰਦਰਜੀਤ ਸਿੰਘ ਵੜੈਚ ਦਾ ਅੱਜ ਦੇਹਾਂਤ ਹੋ ਗਿਆ। 96 ਸਾਲ ਦੀ ਉਮਰ ਵਿੱਚ ਅੱਜ ਉਨ੍ਹਾਂ ਆਖਰੀ ਸਾਹ ਲਏ। ਮਾਲਵਿੰਦਰਜੀਤ ਸਿੰਘ ਵੜੈਚ ਨੇ ਭਗਤ ਸਿੰਘ ਸਮੇਤ ਹੋਰ ਇਨਕਲਾਬੀਆਂ ਬਾਰੇ 50 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਇੱਕ ਵਕੀਲ ਵਜੋਂ ਆਜ਼ਾਦੀ ਘੁਲਾਟੀਆਂ ਕੂਕਾ, ਗਦਰ ਲਹਿਰ ਅਤੇ ਜਲ੍ਹਿਆਂਵਾਲਾ ਸ਼ਹੀਦਾਂ ਦੇ ਵੰਸ਼ਜਾਂ ਨੂੰ ਪ੍ਰਾਪਤ ਅਧਿਕਾਰਾਂ ਨੂੰ ਯਕੀਨੀ ਬਣਾਇਆ, ਉਹ ਚੰਡੀਗੜ੍ਹ ਦੇ ਨੇੜੇ ਸਕੇਤਰੀ ਪਿੰਡ ਵਿੱਚ ਰਹਿ ਰਹੇ ਸਨ। ਉਹਨਾਂ ਦੀ ਇੱਛਾ ਮੁਤਾਬਿਕ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ਼ ਲਈ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਨੂੰ ਭੇਂਟ ਕਰ ਦਿੱਤੀ ਗਈ ਹੈ।

Spread the love