ਬਰਨਾਲਾ, 7 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਖੇਤਾਂ ਵਿੱਚ ਕੰਮ ਕਰਦੇ ਦੌਰਾਨ ਕਰੰਟ ਲੱਗਣ ਕਾਰਨ ਮਜ਼਼ਦੂਰ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੂੜੇਕੇ ਕਲਾਂ ਵਿਖੇ ਖੇਤ ਮਜ਼ਦੂਰ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਕਾਰਨ ਮੌਤ ਹੋ ਗਈ। 50 ਸਾਲਾ ਦੁੱਲਾ ਖਾਨ ਪਿੰਡ ਦੇ ਕਿਸਾਨ ਨਾਲ ਕੰਮ ਕਰਦਾ ਸੀ। ਉਹ ਸਵੇਰੇ ਜਦੋਂ ਖੇਤ ਵਿੱਚ ਕੰਮ ਕਰਨ ਗਿਆ ਤਾਂ ਮੋਟਰ ਚਲਾਉਣ ਸਮੇਂ ਮੋਟਰ ਸਟਾਰਟਰ ਵਿਚੋਂ ਕਰੰਟ ਆਉਣ ਕਰਕੇ ਖੇਤ ਮਜ਼ਦੂਰ ਦੀ ਮੌਤ ਹੋ ਗਈ।

ਪਿੰਡ ਦੇ ਰਹਿਣ ਵਾਲੇ ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ, ਗ੍ਰੰਥੀ ਕੇਵਲ ਸਿੰਘ, ਜਗਰੂਪ ਸਿੰਘ, ਗੁਰਸੇਵਕ ਸਿੰਘ ਦੱਸਿਆ ਕਿ ਦੁੱਲਾ ਖਾਨ ਆਰਥਿਕ ਤੌਰ ’ਤੇ ਬਹੁਤ ਗ਼ਰੀਬ ਵਿਅਕਤੀ ਸੀ, ਜੋ ਮਜ਼ਦੂਰਾ ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਦੁੱਲਾ ਖਾਨ ਪੰਜ ਲੜਕੀਆਂ ਅਤੇ ਇਕ ਲੜਕੇ ਦਾ ਬਾਪ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਾਮੇ ਦੇ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਥਾਣਾ ਰੂੜੇਕੇ ਕਲਾਂ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Spread the love