ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਤੇ ਇਰਾਨ ਵਿੱਚਕਾਰ ਜੰਗ ਦੇ ਚਲਦਿਆਂ ਭਾਰਤ ਵਿੱਚ ਵੀ ਤੇਲ ਦੀ ਕਿੱਲਤ ਦਿਖਾਈ ਦੇਣ ਲੱਗੀ ਹੈ। ਹੁਣ ਚੰਡੀਗੜ੍ਹ ਵਿੱਚ ਪੈਟਰੋਲ ਪੰਪ ਉਤੇ ਪੋਸਟਰ ਲਗਾਏ ਗਏ ਹਨ ਜਿਸ ਵਿੱਚ ਦੱਸਿਆ ਗਿਆ ਕਿ ਦੋ ਪਹੀਆ ਅਤੇ 4 ਪਹੀਆ ਵਾਹਨਾਂ ਨੂੰ ਤੇਲ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੈਟਰੋਲ ਪੰਪਾਂ ਉਤੇ ਪੋਸਟਰ ਲਗਾ ਕੇ ਕਿਹਾ ਗਿਆ ਕਿ ਦੋ ਪਹੀਆ ਵਾਹਨ ਨੂੰ 500 ਰੁਪਏ ਅਤੇ 4 ਪਹੀਆ ਵਾਹਨ ਨੂੰ 1500 ਰੁਪਏ ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ, ਇਸ ਤੋਂ ਜ਼ਿਆਦਾ ਨਹੀਂ। ਦੱਸਿਆ ਜਾ ਰਿਹਾ ਹੈ ਕਿ ਪਿੱਛੇ ਤੋਂ ਤੇਲ ਦੀ ਸਪਲਾਈ ਘੱਟ ਆ ਰਹੀ ਹੈ। ਇਸ ਲਈ ਇਹ ਤੈਅ ਕੀਤਾ ਗਿਆ ਹੈ ਤਾਂ ਕਿ ਕਿਸੇ ਨੂ ਖਾਲੀ ਨਾ ਮੁੜਨਾ ਪਵੇ।

Spread the love