ਮੋਹਾਲੀ, 13 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਨਾਨ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅੱਜ ਇੱਥੇ ਨਤੀਜੇ ਦਾ ਐਲਾਨ ਕੀਤਾ ਗਿਆ। ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਵਿੱਚ ਸੀਨੀਅਰ ਸੈਕੰਡਰੀ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਸਕੋਰ ਆਨਲਾਈਨ ਚੈੱਕ ਕਰ ਸਕਣਗੇ। 12ਵੀਂ ਕਲਾਸ ਦੇ ਪਹਿਲੇ ਤਿੰਨੇ ਸਥਾਨਾਂ ਉਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। 2,42755 ਵਿਦਿਆਰਥੀ ਹੋਏ ਪਾਸ ਹੋਏ ਹਨ। ਮਾਨਸਾ ਦੀ ਸੁਪਨੀਤ ਕੌਰ ਪਹਿਲੇ ਸਥਾਨ ਉਤੇ ਰਹੀ ਹੈ। ਦੂਜੇ ਨੰਬਰ ਉਤੇ ਲੁਧਿਆਣਾ ਦੀ ਸੁਹਾਨੀ ਦੂਜੇ ਸਥਾਨ ਅਤੇ ਤੀਜੇ ਸਥਾਨ ਉਤੇ ਲੁਧਿਆਣਾ ਦੀ ਦਿਪਾਂਸੀ ਨੇ ਪ੍ਰਾਪਤ ਕੀਤਾ ਹੈ।

Spread the love