ਨਵੀਂ ਦਿੱਲੀ, 19 ਜੂਨ, ਪ੍ਰਾਈਮ ਏਸ਼ੀਆ ਨਿਊਜ਼਼ ਬਿਊਰੋ :

ਕੇਂਦਰ ਸਰਕਾਰ ਵੱਲੋਂ ਟੈਲੀਗ੍ਰਾਮ ਉਤੇ ਲਗਾਈ ਗਈ ਅਸਥਾਈ ਪਾਬੰਦੀ ਦੇ ਮਾਮਲੇ ਵਿੱਚ ਹਾਈਕੋਰਟ ਵਿਚੋਂ ਟੈਲੀਗ੍ਰਾਮ ਨੂੰ ਝਟਕਾ ਲੱਗਿਆ ਹੈ। ਟੈਲੀਗ੍ਰਾਮ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਟੈਲੀਗ੍ਰਾਮ ਨੂੰ ਮੈਸੈਜਿੰਗ ਪਲੇਟਫਾਰਮ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਟੈਲੀਗ੍ਰਾਮ ਉਤੇ 22 ਜੂਨ ਤੱਕ ਬੈਨ ਜਾਰੀ ਰਹੇਗੀ। ਜਸਿਟਸ ਤੇਜਸ ਕਰੀਆ ਨੇ ਆਈਟੀ ਐਕਟ ਦੀ ਧਾਰਾ 69 ਏ ਦੇ ਤਹਿਤ ਜਾਰੀ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟਸ਼ਨ ਨੂੰ ਖਾਰਿਜ ਕਰਦੇ ਹੋਏ 22 ਜੂਨ ਤੱਕ ਟੈਲੀਗ੍ਰਾਮ ਨੂੰ ਬਲੌਕ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 21 ਜੂਨ ਨੂੰ ਹੋਣ ਵਾਲੀ NEET ਦੀ ਪ੍ਰੀਖਿਆ ਕਾਰਨ ਟੈਲੀਗ੍ਰਾਮ ਉਤੇ ਅਸਥਾਈ ਪਾਬੰਦੀ ਲਗਾਈ ਹੈ। ਜਿਸ ਤੋਂ ਬਾਅਦ ਇਸ ਫੈਸਲੇ ਵਿਰੁੱਧ ਟੈਲੀਗ੍ਰਾਮ ਹਾਈਕੋਰਟ ਪਹੁੰਚਿਆ ਸੀ।

Spread the love