ਮੋਹਾਲੀ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿੱਚ ਅੱਜ ਸਵੇਰੇ ਸਵੇਰੇ ਟਰੱਕ ਤੇ ਬੱਸ ਦੀ ਟੱਕਰ ਹੋਣ ਕਾਰਨ ਸਵਾਰੀਆਂ ਦੀ ਭਰੀ ਬੱਸ ਉਲਟ ਗਈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ੀਰਕਪੁਰ-ਪਟਿਆਲਾ ਰੋਡ ਉਤੇ ਛੱਤ ਲਾਈਟਾਂ ਕੋਲ ਇਹ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਵੋਲਵੋ ਬੱਸ ਮਨਾਲੀ ਤੋਂ ਦਿੱਲੀ ਜਾ ਰਹੀ ਸੀ, ਜਦੋਂ ਛੱਤ ਲਾਈਟਾਂ ਕੋਲ ਪਹੁੰਚੀ ਤਾਂ ਟਰੱਕ ਤੇ ਬੱਸ ਦੀ ਟੱਕਰ ਹੋ ਗਈ। ਟੱਕਰ ਹੋਣ ਕਾਰਨ ਬੱਸ ਕੰਟਰੋਲ ’ਚੋਂ ਬਾਹਰ ਹੋ ਗਈ ਜਿਸ ਕਾਰਨ ਉਲਟ ਗਈ। ਬੱਸ ਵਿੱਚ 45 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ 20 ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਜ਼ਖਮੀਆਂ ਨੂੰ ਡੇਰਾਬੱਸੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਭੇਜ ਦਿੱਤਾ ਗਿਆ।

Spread the love