ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਅੱਜ-ਕੱਲ੍ਹ WhatsApp ‘ਤੇ  ਜਾਅਲੀ ਨੌਕਰੀਆਂ ਦੇ ਆਫਰ ਅਤੇ SCAM ਵਾਲੇ ਲਿੰਕ ਭੇਜ ਕੇ ਅਕਾਊਂਟ ਹੈਕ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੀ ਤੁਸੀਂ ਜਾਣਦੇ ਹੋ? ਅੱਜ-ਕੱਲ੍ਹ WhatsApp ਹੈਕ ਕਰਨ ਦਾ ਇੱਕ ਨਵਾਂ ਤਰੀਕਾ ਚੱਲ ਰਿਹਾ ਹੈ! ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ WhatsApp ਤੁਹਾਡੀ ਸੁਰੱਖਿਆ ਲਈ ਇੱਕ ਬਹੁਤ ਹੀ ਜ਼ਬਰਦਸਤ ਫੀਚਰ ਲੈ ਕੇ ਆਇਆ ਹੈ। WABetaInfo ਦੀ ਰਿਪੋਰਟ ਮੁਤਾਬਕ, ਹੁਣ ਜਦੋਂ ਵੀ ਕੋਈ ਯੂਜ਼ਰ ਕਿਸੇ ਅਜਿਹੇ ਅਣਜਾਣ ਨੰਬਰ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ ਜੋ ਉਸਦੇ ਕੰਟੈਕਟ ਲਿਸਟ ਵਿੱਚ ਸੇਵ ਨਹੀਂ ਹੈ, ਤਾਂ ਚੈਟ ਸਿੱਧੀ ਖੁੱਲ੍ਹਣ ਦੀ ਬਜਾਏ ਸਕ੍ਰੀਨ ‘ਤੇ ਇੱਕ ‘Warning Screen’ ਦਿਖਾਈ ਦੇਵੇਗੀ।ਇਹ ਫੀਚਰ ਚੈਟ ਖੋਲ੍ਹਣ ਤੋਂ ਪਹਿਲਾਂ ਹੀ ਤੁਹਾਨੂੰ ਉਸ ਨੰਬਰ ਦੇ (Country Code) ਅਤੇ ਇਹ ਵੀ ਦੱਸੇਗਾ ਕਿ ਕੀ ਤੁਹਾਡਾ ਕੋਈ ਸਾਂਝਾ ਗਰੁੱਪ ਹੈ ਜਾਂ ਨਹੀਂ, ਤਾਂ ਜੋ ਤੁਸੀਂ ਸੂਚਿਤ ਫੈਸਲਾ ਲੈ ਸਕੋ। ਇਸ ਦੇ ਨਾਲ ਹੀ,device-linking fraud, ਜਿਸ ਵਿੱਚ ਘੁਟਾਲੇਬਾਜ਼ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਕੋਡ ਦਰਜ ਕਰਵਾ ਲੈਂਦੇ ਹਨ ਅਤੇ ਉਨ੍ਹਾਂ ਦਾ WhatsApp ਆਪਣੇ device’ਤੇ ਚਲਾ ਲੈਂਦੇ ਹਨ, ਉਸ ਵਿਰੁੱਧ ਵੀ ਇੱਕ ਮਜ਼ਬੂਤ built-in warning system ਕੰਮ ਕਰੇਗੀ। ਜਿਵੇਂ ਹੀ ਕੋਈ ਅਣਜਾਣ ਡਿਵਾਈਸ ਤੁਹਾਡੇ ਅਕਾਊਂਟ ਨੂੰ ACCESS ਕਰਨ ਦੀ ਕੋਸ਼ਿਸ਼ ਕਰੇਗੀ, WhatsApp ਤੁਰੰਤ ‘This may be a scam’ ਦਾ ਅਲਰਟ ਭੇਜੇਗਾ। ਜੇਕਰ ਉਹ ਲੋਕੇਸ਼ਨ ਤੁਹਾਡੀ ਨਹੀਂ ਹੈ, ਤਾਂ ਤੁਸੀਂ ‘Don’t Link’ ‘ਤੇ ਕਲਿੱਕ ਕਰਕੇ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖ ਸਕਦੇ ਹੋ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿਸਟਮ 100 ਫੀਸਦੀ ਫੂਲਪਰੂਫ ਨਹੀਂ ਹੈ, ਇਸ ਲਈ ਜੇਕਰ ਕੋਈ ਅਣਜਾਣ ਵਿਦੇਸ਼ੀ ਨੰਬਰ ਦਿਖਾਈ ਦੇਵੇ, ਤਾਂ ਖੁਦ ਵੀ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ।

ਧਿਆਨ ਰੱਖੋ : ਜੇਕਰ ਤੁਸੀਂ ਖੁਦ ਕਿਸੇ ਨਵੇਂ ਕੰਪਿਊਟਰ ਜਾਂ ਫ਼ੋਨ ‘ਤੇ ਆਪਣਾ WhatsApp ਲੌਗਇਨ ਨਹੀਂ ਕਰ ਰਹੇ, ਜਾਂ ਫਿਰ ਉਸ ਅਲਰਟ ਵਿੱਚ ਦਿਖਾਈ ਗਈ Location ਤੁਹਾਡੀ ਨਹੀਂ ਹੈ, ਤਾਂ ਬਿਨਾਂ ਸੋਚੇ-ਸਮਝੇ ਤੁਰੰਤ ‘Don’t link’  ਦੇ ਆਪਸ਼ਨ ਨੂੰ ਚੁਣੋ। ਬੱਸ ਇੱਕ ਗਲਤ ਕਲਿੱਕ ਅਤੇ ਤੁਹਾਡੀਆਂ ਸਾਰੀਆਂ ਚੈਟਸ ਕਿਸੇ ਹੋਰ ਕੋਲ ਜਾ ਸਕਦੀਆਂ ਹਨ, ਇਸ ਲਈ ਸਤਰਕ ਰਹੋ! ਇਸ ਵੀਡੀਓ ਨੂੰ ਹੁਣੇ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸ਼ੇਅਰ ਕਰੋ ਤਾਂ ਜੋ ਹਰ ਕੋਈ ਇਸ ਸਕੈਮ ਤੋਂ ਬਚ ਸਕੇ।

Spread the love