ਡੇਰਾਬੱਸੀ, 26 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਗਰ ਕੌਂਸਲ ਡੇਰਾਬੱਸੀ ਦੀਆਂ ਹੋ ਰਹੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ। ਅੱਤ ਦੀ ਪੈ ਰਹੀ ਗਰਮੀ ਵਿੱਚ ਵੋਟਾਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 98 ਸਾਲਾ ਦੇਵਕੀ ਰਾਣੀ ਵੋਟ ਪਾਉਣ ਲਈ ਬੂਥ ਕੇਂਦਰ ਉਤੇ ਪਹੁੰਚੇ। ਦੇਵਕੀ ਰਾਣੀ ਨੇ ਪੈਰਾਡਾਇਜ਼ ਪਬਲਿਕ ਸਕੂਲ, ਡੇਰਾਬੱਸੀ ਵਿਖੇ ਬਣੇ ਬੂਥ ਨੰਬਰ 26 ਉਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਡੇਰਾਬੱਸੀ ਵਿੱਚ ਦੁਪਹਿਰ 12 ਵਜੇ ਤੱਕ 28.4 ਫੀਸਦੀ ਵੋਟਿੰਗ ਹੋ ਚੁੱਕੀ ਹੈ।

Spread the love