ਚੰਡੀਗੜ੍ਹ, 26 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 30 ਦਿਨ ਦੀ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਡੇਰਾ ਪ੍ਰਮੁੱਖ 15 ਵਾਰ ਪੈਰੋਲ ਤੇ ਫਰਲੋ ਉਤੇ ਬਾਹਰ ਆ ਚੁੱਕਿਆ ਹੈ। ਹੁਣ 16ਵੀਂ ਵਾਰ ਉਹ ਪੈਰੋਲ ਉਤੇ ਜੇਲ੍ਹ ਉਤੇ ਬਾਹਰ ਆਏ ਹਨ।

ਇਸ ਤੋਂ ਪਹਿਲਾਂ ਉਹ ਜਨਵਰੀ ਮਹੀਨੇ ਵਿੱਚ ਪੈਰੋਲ ਉਤੇ ਬਾਹਰ ਆਏ ਸਨ। ਅੱਜ ਸਵੇਰੇ 6.30 ਵਜੇ ਰਾਮ ਰਹੀਮ ਰੋਹਤਕ ਦੀ ਸੁਨਾਰਿਆ ਜੇਲ੍ਹ ਵਿਚੋਂ ਬਾਹਰ ਆਏ। ਸਵੇਰੇ ਸਿਰਸਾ ਪਹੁੰਚਿਆ।

Spread the love