ਨਾਂਦੇੜ, 26 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਆਹ ਵਾਲੇ ਲਾੜੇ ਵੱਲੋਂ ਪਿੰਡ ਵਾਸੀਆਂ ਨੂੰ ਦਿੱਤੇ ਗਏ ਤੋਹਫੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੜਕੇ ਨੇ ਰਿਟਰਨ ਤੋਹਫੇ ਵਜੋਂ ਪੂਰੇ ਪਿੰਡ ਵਾਸੀ ਦਾ 1-1 ਲੱਖ ਰੁਪਏ ਦਾ ਬੀਮਾ ਕਵਚ ਦਿੱਤਾ ਹੈ। ਲਾੜੇ ਅਤੇ ਉਸਦੇ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵਿੱਚ ਪੂਰੇ ਪਿੰਡ ਨੂੰ ਸ਼ਾਮਲ ਕਰਦੇ ਹੋਏ, ਪਿੰਡ ਦੇ ਹਰ ਵਿਅਕਤੀ ਦੀ ਸੁਰੱਖਿਆ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ।

ਕੰਧਾਰ ਤਾਲੁਕਾ ਦੇ ਬਹਾਦਰਪੁਰਾ ਪਿੰਡ ਵਿੱਚ ਰਹਿਣ ਵਾਲੇ ਲਾੜੇ ਸਿਧਦੇਸ਼ਵਰ ਪੇਠਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਆਹ ਮੌਕੇ ਪਿੰਡ ਦੇ ਸਾਰੇ 3465 ਵਾਸੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਦੁਘਟਨਾ ਬੀਮਾ ਕਵਰ ਤੋਹਫੇ ਵਜੋਂ ਦਿੱਤਾ ਹੈ। ਇਸ ਅਨੌਖੀ ਪਹਿਲ ਦੇ ਤਹਿਤ ਕੁਲ 33.6 ਕਰੋੜ ਰੁਪਏ ਦਾ ਸਮੂਹ ਦੁਰਘਾਟਨਾ ਬੀਮਾ ਕਰਵਾਇਆ ਗਿਆ ਹੈ।

ਬੀਤੇ 20 ਮਈ ਨੂੰ ਹੋਏ ਵਿਆਹ ਵਿੱਚ ਪਾਰੰਪਰਿਕ ਰੀਤੀ-ਰਿਵਾਜਾਂ, ਬੈਂਡ ਵਾਜੇ ਅਤੇ ਦਾਵਤ ਦਾ ਪੂਰਾ ਆਯੋਜਨ ਕੀਤਾ ਗਿਆ। ਪ੍ਰੰਤੂ ਹੁਣ ‘ਰਿਟਰਨ ਗਿਫਟ’ ਦੀ ਗੱਲ ਆਈ, ਤਾਂ ਪੇਠਕਰ ਪਰਿਵਾਰ ਦੇ ਇਸ ਫੈਸਲੇ ਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ।

ਕਿਉਂ ਲਿਆ ਫੈਸਲਾ :

ਇਸ ਖੇਤਰ ਵਿੱਚ ਅਕਸਰ ਸੱਪ ਦੇ ਡੰਗਣ, ਅਸਮਾਨੀ ਬਿਜਲੀ ਡਿੱਗਣ ਜਾਂ ਖੇਤੀ ਕਿਸਾਨਾਂ ਦਾ ਕੰਮ ਦੌਰਾਨ ਹੋਣ ਵਾਲੇ ਹਾਦਸਿਆਂ ਵਿਚ ਲੋਕਾਂ ਦੀ ਅਣਹੋਣੀ ਮੌਤ ਹੋ ਜਾਂਦੀ ਹੈ। ਅਜਿਹੇ ਹਾਦਸੇ ਨਾਲ ਗਰੀਬ ਪਰਿਵਾਰਾਂ ਉਤੇ ਦੁੱਖ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹੇ ਵਿੱਚ ਪਰਿਵਾਰ ਨੇ ਸਮਾਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ। ਪੇਠਕਰ ਪਰਿਵਾਰ ਨੇ ਗ੍ਰਾਮ ਪੰਚਾਇਤ ਦੇ ਨਾਮ ਉਤੇ ਸਮੂਹ ਦੁਰਘਟਨਾ ਬੀਮਾ ਪਾਲਿਸੀ ਖਰੀਦੀ। ਇਸ ਲਈ ਪਿੰਡ ਦੇ ਵੋਟਰ ਸੂਚੀ ਬੀਮਾ ਕੰਪਨੀ ਨੂੰ ਸੌਂਪੀ ਗਈ, ਤਾਂ ਕਿ ਬਿਨਾਂ ਕਿਸੇ ਭੇਦਭਾਵ ਅਤੇ ਕਾਗਜ਼ੀ ਅੜਚਨਾ ਦੇ ਹਰ ਪਾਤਰ ਵਾਸੀ ਨੂੰ ਬੀਮਾ ਸੁਰੱਖਿਆ ਮਿਲ ਸਕੇ। ਇਹ ਪਾਲਿਸ ਇਕ ਸਾਲ ਤੱਕ ਹੋਵੇਗੀ। ਲਾੜੇ ਦੇ ਪਰਿਵਾਰ ਨੇ ਇਸ ਪੂਰੇ ਬੀਮਾ ਪਾਲਿਸੀ ਨੂੰ ਲੈਣ ਲਈ ਕਿੰਨਾਂ ਪੈਸਾ ਖਰਚ ਕਰਨਾ ਪਿਆ ਉਸਦਾ ਖੁਲਾਸਾ ਨਹੀਂ ਕੀਤਾ ਗਿਆ। ਪਰਿਵਾਰ ਦਾ ਮੰਨਣਾ ਹੈ ਕਿ ਦਾਨ ਅਤੇ ਪੁੰਨ ਦੀ ਰਕਮ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ।

Spread the love