ਸਮਰਾਲਾ, 23 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਸ਼ਹਿਰ ਦਾ ਇਕ ਕੰਮ ਕਰਾਉਣ ਦੇ ਲਈ ਪੈਰਾ ਵਿਚੋਂ ਬੂਟ ਉਤਾਰ ਦਿੱਤੇ, ਉਸਨੇ ਐਲਾਨ ਕੀਤਾ ਕਿ ਜਦੋਂ ਤੱਕ ਉਹ ਕੰਮ ਨਹੀਂ ਕਰਾਉਂਦਾ ਤਾਂ ਪੈਰਾਂ ‘’ਚ ਜੁੱਤੇ ਨਹੀਂ ਪਾਉਣਗੇ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਜਦੋਂ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਨ੍ਹਾਂ ਵੱਲੋਂ ਇਹ ਐਲਾਨ ਕੀਤਾ। ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਬਹੁਤ ਕੰਮ ਹੋਏ ਹਨ, ਪ੍ਰੰਤੂ ਸ਼ਹਿਰ ਵਿੱਚ ਵਿਰੋਧੀਆਂ ਦੇ ਪ੍ਰਧਾਨ ਹੋਣ ਕਾਰਨ ਉਨ੍ਹਾਂ ਕਰਕੇ ਕੰਮ ਨਹੀਂ ਹੋਏ। ਉਨ੍ਹਾਂ ਵਿਰੋਧੀਆਂ ਉਤੇ ਦੋਸ਼ ਲਗਾਇਆ ਕਿ ਉਹ 10 ਕਰੋੜ ਦੀ ਪ੍ਰਾਪਰਟੀ ਦੱਬੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਹ ਦੱਬੀ ਹੋਈ ਪ੍ਰਾਪਰਟੀ ਨਹੀਂ ਛੁਡਵਾਉਂਦੇ ਤਾਂ ਉਹ ਪੈਰਾਂ ਵਿੱਚ ਬੂਟ ਨਹੀਂ ਪਾਉਣਗੇ।

Spread the love