ਨਵੀਂ ਦਿੱਲੀ, 23 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੁਝ ਦਿਨਾਂ ਵਿੱਚ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਹੈ। ਇਸ ਵਾਰ ਪੈਟਰੋਲ ਦੀ ਕੀਮਤ 87 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 97 ਪੈਸੇ ਦਾ ਵਾਧਾ ਕੀਤਾ ਗਿਆ ਹੈ। 10 ਦਿਨਾਂ ਵਿਚ ਇਹ ਤੀਜਾ ਵਾਧਾ ਹੈ। ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿੱਚੋਂ ਇੱਕ ਭੋਜਨ ਦੀ ਆਵਾਜਾਈ ਹੈ। ਸਬਜ਼ੀਆਂ, ਫਲ, ਅਨਾਜ ਅਤੇ ਡੇਅਰੀ ਉਤਪਾਦਾਂ ਨੂੰ ਜ਼ਿਆਦਾਤਰ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਰਾਹੀਂ ਰਾਜਾਂ ਵਿੱਚ ਲਿਜਾਇਆ ਜਾਂਦਾ ਹੈ।

ਆਈਜੀਐਲ ਨੇ ਸੀਐਨਜੀ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਇਸ ਤਾਜ਼ਾ ਵਾਧੇ ਨਾਲ ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਇਤਿਹਾਸ ਪੱਧਰ ਉਤੇ ਪਹੁੰਚਦੇ ਹੋਏ 81 ਰੁਪਏ ਦੇ ਪਾਰ ਨਿਕਲ ਗਈ ਹੈ। 10 ਦਿਨਾਂ ਵਿੱਚ ਇਹ ਤੀਜਾ ਵਾਧਾ ਹੋਇਆ ਹੈ।

Spread the love