ਅੰਮ੍ਰਿਤਸਰ, 21 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਨੇੜੇ ਇਕ ਘਰ ਵਿੱਚ ਧਮਾਕਾ ਹੋਣ ਕਾਰਨ ਵੱਡੀ ਘਟਨਾ ਵਾਪਰੀ ਹੈ। ਧਮਾਕਾ ਹੋਣ ਕਾਰਨ ਇਕ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। ਧਮਕਾ ਐਨਾਂ ਜੋਰਦਾਰ ਸੀ ਕਿ ਘਰ ਦੇ ਸ਼ੀਸੇ ਦਰਵਾਜਾ ਅਤੇ ਕੰਧਾਂ ਟੁੱਟ ਗਈਆਂ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਜਾਇਜ਼ ਤਰੀਕੇ ਨਾਲ ਪਟਾਕੇ ਬਣਾਏ ਜਾਣ ਦਾ ਸ਼ੱਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰੀ ਮਾਤਰਾ ਵਿੱਚ ਬਾਰੂਦ ਬਰਾਮਦ ਹੋਇਆ ਹੈ। ਫੋਰੈਂਸਿਕ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Spread the love