ਗੁਰਦਾਸਪੁਰ, 22 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇ ਉਤੇ ਬੱਸ ਪਲਟਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹੋਰ ਕਈ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਧਾਰੀਵਾਲ ਦੇ ਨੇੜੇ ਕਸਬਾ ਕਲੇਰ ਖੁਰਦ ਕੋਲ ਇਹ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਇਕ ਤੇਜ਼ ਰਫਤਾਰ ਟੂਰਿਸਟ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਬਸ ਪਲਟ ਗਈ।

ਇਸ ਹਾਦਸੇ ਵਿੱਚ 2 ਕਾਲਜ ਵਿਦਿਆਰਥੀਆਂ ਦੀ ਮੌਕੇ ਉਤੇ ਮੌਤ ਹੋ ਗਈ, ਜਦ਼ ਕਿ 5 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸਾ ਐਨਾ ਭਿਆਨਕ ਸੀ ਕਿ ਬੱਸ ਪਲਟਣ ਕਾਰਨ ਪਿੱਛੇ ਤੋਂ ਆ ਰਹੀਆਂ ਕਈਆਂ ਵੀ ਇਕ ਦੂਜੇ ਨਾਲ ਟਕਰਾਅ ਗਈਆਂ। ਬੱਸ ਵਿੱਚ ਅੰਮ੍ਰਿਤਸਰ ਦੇ ਕਾਲਜ ਵਿੱਚ ਪੜ੍ਹਦੇ ਕਈ ਵਿਦਿਆਰਥੀ ਸਵਾਰ ਸਨ। ਪ੍ਰੀਖਿਆਵਾਂ ਖਤਮ ਹੋਣ ਕਾਰਨ ਉਹ ਛੁੱਟੀਆਂ ਹੋਣ ਕਾਰਨ ਜੰਮੂ ਵਾਪਸ ਜਾ ਰਹੇ ਸਨ।

ਹਾਦਸੇ ਦਾ ਪਤਾ ਚਲਦਿਆਂ ਹੀ ਸਥਾਨਕ ਲੋਕ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।

Spread the love