ਅੰਮ੍ਰਿਤਸਰ, 7 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿੱਚ ਕੇਂਦਰੀ ਏਜੰਸੀ ਈਡੀ ਵੱਲੋਂ ਕੀਤੇ ਗਏ ਛਾਪੇਮਾਰੀ ਨੂੰ ਲੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਇਸ ਨਾਲ ਕੋਈ ਸਬੰਧੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਕੰਪਨੀ ਦੇ ਪੁਰਾਣੇ ਸਿਲਸਿਲੇ ਵਿੱਚ ਆਏ ਹੋਏ ਹਨ, ਉਹ ਜਿੱਥੇ ਮਰਜ਼ੀ ਚੈਕ ਕਰ ਸਕਦੇ ਹਨ। ਪਰ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਖਰੜ ਦੇ ਵੈਸਟਰਨ ਟਾਵਰ ਵਿੱਚ ਨਿਤਿਨ ਨਾਮ ਦੇ ਵਿਅਕਤੀ ਦੇ ਟਿਕਾਣਿਆਂ ਉਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ 9ਵੀਂ ਮੰਜ਼ਿਲ ਤੋਂ ਪੈਸਿਆਂ ਦੇ ਭਰੇ ਦੋ ਬੈਗ ਹੇਠਾਂ ਸੁੱਟੇ ਗਏ ਹਨ, ਸੁਸਾਇਟੀ ਦੇ ਫਲੋਰ ਗਰਾਊਂਡ ਉਤੇ 500 ਰੁਪਏ ਦੇ ਕਰੰਸੀ ਦੇ ਨੋਟਾਂ ਦੇ ਬੰਡਲ ਲੋਕਾਂ ਨੇ ਖਿੱਲਰੇ ਹੋਏ ਵੇਖੇ। ਅਧਿਕਾਰੀਆਂ ਨੇ ਬੈਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਈਡੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ, ਕਿ ਕਿੰਨੀ ਰਕਮ ਸੀ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਾਲ ਜੋੜਿਆ ਜਾ ਰਿਹਾ ਸੀ, ਕਿ ਜਿਸਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ ਹੈ ਉਹ ਮੁੱਖ ਮੰਤਰੀ ਦੇ ਓਐਸਡੀ ਦਾ ਨਜ਼ਦੀਕੀ ਹੈ, ਹੁਣ ਇਸ ਮਾਮਲੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ।

Spread the love